FacebookTwitterg+Mail

'ਗੱਬਰ' ਦੇ ਕਿਰਦਾਰ ਨੂੰ ਅਮਜਦ ਖਾਨ ਨੇ ਬਣਾ ਦਿੱਤਾ ਸੀ ਯਾਦਗਾਰ

amjad khan
12 November, 2018 02:17:26 PM

ਮੁੰਬਈ (ਬਿਊਰੋ)— 12 ਨਵੰਬਰ 1940 ਨੂੰ ਬ੍ਰਿਟਿਸ਼ ਭਾਰਤ ਦੇ ਪੇਸ਼ਾਵਰ 'ਚ ਜਯੰਤ ਤੇ ਕਮਰ ਦੇ ਘਰ ਇਕ ਬੇਟਾ ਪੈਦਾ ਹੋਇਆ। ਉਨ੍ਹਾਂ ਬੇਟੇ ਦਾ ਨਾਂ ਅਮਜਦ ਖਾਨ ਰੱਖਿਆ। ਉਸ ਸਮੇਂ ਕਿਸ ਨੂੰ ਪਤਾ ਸੀ ਕਿ ਉਨ੍ਹਾਂ ਘਰ ਜੋ ਨੰਨ੍ਹਾ ਮਹਿਮਾਨ ਆਇਆ ਹੈ ਇਕ ਦਿਨ ਹਿੰਦੋਸਤਾਨੀ ਸਿਨੇਮਾ ਦਾ ਸਭ ਤੋਂ ਵੱਡਾ ਵਿਲੇਨ ਗੱਬਰ ਸਿੰਘ ਬਣੇਗਾ। ਉਝੰ ਤਾਂ ਅਮਜਦ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ ਕੀਤੀਆਂ ਪਰ 1975 'ਚ ਵੱਡੇ ਪਰਦੇ 'ਤੇ ਰਿਲੀਜ਼ ਹੋਈ ਫਿਲਮ 'ਸ਼ੋਅਲੇ' ਇਕ ਅਜਿਹੀ ਫਿਲਮ ਸਾਬਤ ਹੋਈ, ਜੋ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਯਾਦਗਾਰ ਹੈ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਜੀਵਨ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

Punjabi Bollywood Tadka
ਅਮਜਦ ਨੇ ਬਤੌਰ ਕਲਾਕਾਰ ਆਪਣੇ ਅਭਿਨੈ ਦੀ ਸ਼ੁਰੂਆਤ 1957 'ਚ ਆਈ ਫਿਲਮ 'ਅਬ ਦਿੱਲੀ ਦੂਰ ਨਹੀਂ' ਤੋਂ ਕੀਤੀ। ਇਸ ਫਿਲਮ 'ਚ ਅਮਜਦ ਨੇ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ। ਸਾਲ 1965 'ਚ ਆਪਣੀ ਹੋਮ ਪ੍ਰੋਡਕਸ਼ਨ 'ਚ ਬਣਨ ਵਾਲੀ ਫਿਲਮ 'ਪੱਥਰ ਕੇ ਸਨਮ' ਰਾਹੀਂ ਅਮਜਦ ਨੇ ਬਤੌਰ ਐਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਨ ਪਰ ਕਿਸੇ ਕਾਰਨ ਫਿਲਮ ਦਾ ਨਿਰਮਾਣ ਨਹੀਂ ਹੋ ਸਕਿਆ।

Punjabi Bollywood Tadka
70 ਦੇ ਦਹਾਕੇ 'ਚ ਅਮਜਦ ਖਾਨ ਨੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਤੌਰ ਐਕਟਰ ਕੰਮ ਕਰਨ ਲਈ ਫਿਲਮ ਇੰਡਸਟਰੀ ਦਾ ਰੁਖ਼ ਕੀਤਾ। ਸਾਲ 1973 'ਚ ਬਤੌਰ ਐਕਟਰ ਉਨ੍ਹਾਂ ਨੇ ਫਿਲਮ 'ਹਿੰਦੁਸਤਾਨ ਕੀ ਕਸਮ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਇਸ ਫਿਲਮ ਨਾਲ ਦਰਸ਼ਕਾਂ 'ਚ ਉਹ ਆਪਣੀ ਪਛਾਣ ਨਹੀਂ ਬਣਾ ਸਕੇ । ਇਸ ਦੌਰਾਨ ਅਮਜਦ ਖਾਨ ਨੂੰ ਥੀਏਟਰ 'ਚ ਅਦਾਕਾਰੀ ਕਰਦੇ ਵੇਖ ਕੇ ਸਕ੍ਰਿਪਟ ਲੇਖਕ ਸਲੀਮ ਖਾਨ ਨੇ ਅਮਜ਼ਦ ਖਾਨ ਨੂੰ 'ਸ਼ੋਅਲੇ' 'ਚ ਗੱਬਰ ਸਿੰਘ ਦੇ ਕਿਰਦਾਰ ਨੂੰ ਨਿਭਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਅਮਜਦ ਖਾਨ ਨੇ ਮਨਜ਼ੂਰ ਕਰ ਲਿਆ। 'ਸ਼ੋਅਲੇ' ਦੀ ਸਫਲਤਾ ਨਾਲ ਅਮਜਦ ਖਾਨ ਦੇ ਸਿਨੇ ਕਰੀਅਰ 'ਚ ਜ਼ਬਰਦਸਤ ਬਦਲਾਅ ਆਇਆ ਅਤੇ ਉਹ ਖਲਨਾਇਕੀ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਬਣ ਗਏ।

Punjabi Bollywood Tadka
1983 'ਚ ਅਮਜਦ ਨੇ ਫਿਲਮ 'ਚੋਰ ਪੁਲਿਸ' ਦੇ ਰਾਹੀਂ ਨਿਰਦੇਸ਼ਨ ਦੇ ਖੇਤਰ 'ਚ ਵੀ ਕਦਮ ਰੱਖਿਆ ਪਰ ਇਹ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਨਾਲ ਨਕਾਰ ਦਿੱਤੀ ਗਈ। ਸਾਲ 1986 'ਚ ਇਕ ਦੁਰਘਟਨਾ ਦੌਰਾਨ ਅਮਜਦ ਖਾਨ ਲਗਭਗ ਮੌਤ ਦੇ ਮੂੰਹ 'ਚੋਂ ਬਾਹਰ ਨਿਕਲੇ ਸਨ ਅਤੇ ਇਲਾਜ ਦੌਰਾਨ ਦਵਾਈਆਂ ਦੇ ਲਗਾਤਾਰ ਸੇਵਨ ਕਰਨ ਨਾਲ ਉਨ੍ਹਾਂ ਦੀ ਸਿਹਤ 'ਚ ਲਗਾਤਾਰ ਗਿਰਾਵਟ ਆਉਂਦੀ ਰਹੀ।

Punjabi Bollywood Tadka

ਆਪਣੇ ਫਿਲਮੀ ਜੀਵਨ ਦੇ ਆਖਰੀ ਦੌਰ 'ਚ ਉਨ੍ਹਾਂ ਨੇ ਆਪਣੇ ਮਿੱਤਰ ਅਮਿਤਾਭ ਬੱਚਨ ਨੂੰ ਲੈ ਕੇ 'ਲੰਬਾਈ-ਚੌੜਾਈ' ਦੇ ਨਾਂ ਨਾਲ ਫਿਲਮ ਬਣਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਇਹ ਸੁਪਨਾ ਅਧੂਰਾ ਹੀ ਰਹਿ ਗਿਆ। ਆਪਣੀ ਅਦਾਕਾਰੀ ਨਾਲ ਲਗਭਗ ਤਿੰਨ ਦਹਾਕਿਆਂ ਤੋਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੇ ਅਜੀਮ ਅਦਾਕਾਰ ਅਮਜਦ ਖਾਨ 27 ਜੁਲਾਈ 1992 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।

Punjabi Bollywood Tadka


Tags: Amjad Khan Sholay Gabbar Singh Birthday Salim Khan Bollywood Actor

About The Author

Kapil Kumar

Kapil Kumar is content editor at Punjab Kesari