FacebookTwitterg+Mail

ਐਮੀ ਵਿਕਰ ਦਾ ਇਹ ਸੁਪਨਾ ਹੋਇਆ ਪੂਰਾ, ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤੀ ਖੁਸ਼ੀ

ammy virk
03 June, 2019 10:28:09 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਐਮੀ ਵਿਰਕ ਇਨ੍ਹੀਂ ਦਿਨੀਂ ਆਪਣੀ ਡੈਬਿਊ ਬਾਲੀਵੁੱਡ ਫਿਲਮ '83' ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਲਈ ਇੰਗਲੈਂਡ ਪਹੁੰਚੇ ਹੋਏ ਹਨ। ਐਮੀ ਵਿਰਕ ਨੇ ਹਾਲ 'ਚ ਸ਼ੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਸੁਪਨਾ ਅੱਜ ਸੱਚਾਈ 'ਚ ਤਬਦੀਲ ਹੋ ਚੁੱਕਿਆ ਹੈ।'' ਦੱਸ ਦਈਏ ਕਿ ਐਮੀ ਵਿਰਕ ਦਾ ਸੁਪਨਾ ਸੀ ਕਿ ਪਾਕਿਸਤਾਨ ਦੀ ਦੁਨੀਆਂ ਭਰ 'ਚ ਵੱਡਾ ਨਾਂ ਬਣ ਚੁੱਕੇ ਰੰਗ ਮੰਚ ਦੇ ਕਲਾਕਾਰਾਂ ਨਾਲ ਮੁਲਾਕਾਤ ਕਰਨ ਦਾ।


ਦੱਸਣਯੋਗ ਹੈ ਕਿ ਐਮੀ ਵਿਰਕ ਨੇ ਨਾਮਵਰ ਆਰਟਿਸਟ ਇਫਤਿਖਾਰ ਠਾਕੁਰ, ਨਾਸਿਰ ਚਨੌਤੀ ਅਤੇ ਅਕਰਮ ਉਦਾਸ ਪਾਕਿਸਤਾਨ ਦੇ ਡਰਾਮਾ ਆਰਟਿਸਟਾਂ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਖੁਸ਼ੀ ਨੂੰ ਜ਼ਾਹਿਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ, Dream come true… meri badi reehj c ehna fankaara nu miln di… bahut khushi hoyi mil k, asin hasse v bahut te emotional v hoye… really nice to u bhaji… iftikhar thakur saab, Nasir chinyoti saab, akram udaas saab… Waheguru mehar karan”। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫਿਲਮ 'ਮੁਕਲਾਵਾ' ਰਿਲੀਜ਼ ਹੋਈ ਸੀ, ਜਿਸ ਬਾਕਸ ਆਫਿਸ 'ਤੇ ਚੰਗਾ ਰਿਸਪਾਂਸ ਮਿਲਿਆ।

 


Tags: Ammy VirkIftikhar ThakurNasir ChinyotiAkram UdaasPakistani Celebrity

Edited By

Sunita

Sunita is News Editor at Jagbani.