FacebookTwitterg+Mail

ਸ਼ੋਸ਼ਲ ਮੀਡੀਆ ’ਤੇ ਛਾਇਆ ਐਮੀ ਵਿਰਕ ਦੇ ਆਉਣ ਵਾਲੇ ਗੀਤ ‘ਮਿੱਤਰਾ’ ਦਾ ਪੋਸਟਰ

ammy virk
31 October, 2019 01:31:30 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਐਮੀ ਵਿਰਕ ਜੋ ਕਿ ਗੀਤਾਂ ਦੇ ਨਾਲ-ਨਾਲ ਪੰਜਾਬੀ ਫਿਲਮਾਂ ’ਚ ਕਾਫੀ ਸਰਗਰਮ ਹਨ। ਹਾਲ ਹੀ ’ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੇ ਆਉਣ ਵਾਲੇ ਨਵੇਂ ਗੀਤਾ ਦਾ ਪੋਸਟਰ ਸਾਂਝਾ ਕੀਤਾ ਹੈ। ਜੀ ਹਾਂ, ਐਮੀ ਜਲਦ ਹੀ ਆਪਣੇ ਨਵੇਂ ਸਿੰਗਲ ਟਰੈਕ ‘ਮਿੱਤਰਾ’ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਣ ਜਾ ਰਹੇ ਹਨ। ਉਨ੍ਹਾਂ ਦਾ ਇਹ ਪੋਸਟਰ ਸ਼ੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਐਮੀ ਵਿਰਕ ਨੇ ਨਵੇਂ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਬਸ 2,4 ਦਿਨ ਤੱਕ ਨਵਾਂ ਗੀਤ ‘ਮਿੱਤਰਾ’…ਵਾਹਿਗੁਰੂ ਜੀ ਮਿਹਰ ਰੱਖਣ..’

 
 
 
 
 
 
 
 
 
 
 
 
 
 

Bass 2,4 din tak nava gaana MITTRAA... WAHEGURU MEHAR RAKHAN 🙏🏻

A post shared by Ammy Virk ( ਐਮੀ ਵਿਰਕ ) (@ammyvirk) on Oct 30, 2019 at 9:27am PDT


ਗੀਤ ਦੀ ਗੱਲ ਕਰੀਏ ਤਾਂ ‘ਮਿੱਤਰਾ’ ਗੀਤ ਦੇ ਬੋਲ ਸਿਮਰ ਦੋਰਾਹਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ਦੀ ਵੀਡੀਓ ਨਵਜੀਤ ਬੁੱਟਰ ਵੱਲੋਂ ਤਿਆਰ ਕੀਤੀ ਗਈ ਹੈ। ਗੀਤ ਨੂੰ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਐਮੀ ਵਿਰਕ ਇਸ ਤੋਂ ਪਹਿਲਾਂ ਵੀ ‘ਦੋਸਤਾਂ ਲਈ ਯਾਰ ਜੁੰਡੀ ਦੇ’, ‘ਜ਼ਿੰਦਾਬਾਦ ਯਾਰੀਆਂ’ ਵਰਗੇ ਗੀਤਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।


Tags: Ammy VirkMittraaNew PosterInstagramPunjabi Singer

About The Author

manju bala

manju bala is content editor at Punjab Kesari