FacebookTwitterg+Mail

26 ਮਈ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ ਫ਼ਿਲਮ 'ਸਾਬ੍ਹ ਬਹਾਦਰ'

ammy virk
09 May, 2017 08:49:57 AM
ਜਲੰਧਰ— 'ਬੰਬੂਕਾਟ' ਅਤੇ 'ਨਿੱਕਾ ਜ਼ੈਲਦਾਰ' ਵਰਗੀਆਂ ਫ਼ਿਲਮਾਂ ਨਾਲ ਪੰਜਾਬੀ ਸਿਨੇਮੇ ਦੀ ਜਿੰਦ ਜਾਨ ਬਣੇ ਐਮੀ ਵਿਰਕ ਦੀ ਨਵੀਂ ਫ਼ਿਲਮ 'ਸਾਬ੍ਹ ਬਹਾਦਰ' 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਇਕ ਥ੍ਰਿੱਲ ਭਰਪੂਰ ਫ਼ਿਲਮ ਹੈ, ਜਿਸ 'ਚ ਦਰਸ਼ਕਾਂ ਦੀ ਉਤਸੁਕਤਾ ਆਖਰੀ ਦ੍ਰਿਸ਼ ਤੱਕ ਬਰਕਰਾਰ ਰਹੇਗੀ। ਇਸ ਫ਼ਿਲਮ ਨੂੰ 'ਜੱਟ ਐਂਡ ਜੂਲੀਅਟ', 'ਪੰਜਾਬ 1984' ਤੇ 'ਸਰਦਾਰ ਜੀ' ਵਰਗੀਆਂ ਦਰਜਨਾਂ ਸੁਪਰਹਿੱਟ ਫ਼ਿਲਮਾਂ ਬਣਾਉਣ ਵਾਲੇ ਬੈਨਰ 'ਵ੍ਹਾਈਟ ਹਿੱਲ ਸਟੂਡੀਓ' ਵੱਲੋਂ ਤਿਆਰ ਕੀਤਾ ਗਿਆ ਹੈ। ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ 'ਸਾਬ੍ਹ ਬਹਾਦਰ' ਦੇ ਨਿਰਮਾਤਾ ਹਨ। ਪਹਿਲੀ ਵਾਰ 'ਵ੍ਹਾਈਟ ਹਿੱਲ ਸਟੂਡੀਓ' ਵੱਲੋਂ 'ਜ਼ੀ ਸਟੂਡੀਓ' ਨੂੰ ਨਾਲ ਲਿਆ ਗਿਆ ਹੈ।
ਐਮੀ ਵਿਰਕ ਨੇ ਕਿਹਾ ਕਿ ਮੇਰੇ ਲਈ ਇਹ ਖੁਸ਼ੀ ਵਾਲੀ ਗੱਲ ਹੈ ਕਿ ਇਸ ਫ਼ਿਲਮ 'ਚ ਮੈਨੂੰ ਕੰਮ ਕਰਨ ਦਾ ਮੌਕਾ ਨਸੀਬ ਹੋਇਆ ਹੈ। ਫ਼ਿਲਮ ਦਾ ਟ੍ਰੇਲਰ ਜਿਸ ਦਿਨ ਰਿਲੀਜ਼ ਹੋਇਆ, ਉਸੇ ਦਿਨ ਤੋਂ ਦੁਨੀਆ ਭਰ ਵਿਚ ਦਰਸ਼ਕਾਂ ਵੱਲੋਂ 26 ਮਈ ਦੀ ਉਡੀਕ ਸ਼ੁਰੂ ਕਰ ਦਿੱਤੀ ਗਈ। ਇਹ ਫ਼ਿਲਮ ਦਰਸ਼ਕਾਂ ਨੂੰ ਪਲ ਪਲ 'ਤੇ ਰੋਮਾਂਚਿਤ ਕਰੇਗੀ। ਦਰਸ਼ਕ ਉਤਸੁਕ ਹੋਵੇਗਾ ਕਿ ਅਗਲੇ ਪਲ ਪਤਾ ਨਹੀਂ ਕੀ ਹੋਣ ਜਾ ਰਿਹਾ ਹੈ। ਇਹ ਫ਼ਿਲਮ ਪੈਸਾ ਵਸੂਲ ਸਾਬਤ ਹੋਵੇਗੀ ਤੇ ਪੰਜਾਬੀ ਸਿਨੇਮੇ ਨੂੰ ਕੁਝ ਨਵਾਂ ਕਰ ਕੇ ਦਿਖਾਵੇਗੀ।
ਉਨ੍ਹਾਂ ਕਿਹਾ ਕਿ ਇਸ ਫ਼ਿਲਮ ਮੇਰੇ ਨਾਲ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਨੇ ਵੀ ਕਮਾਲ ਦਾ ਕੰਮ ਕੀਤਾ ਹੈ। ਬਾਕੀ ਕਲਾਕਾਰਾਂ 'ਚ ਰਾਣਾ ਰਣਬੀਰ, ਪ੍ਰੀਤ ਕਮਲ, ਸੀਮਾ ਕੌਸ਼ਲ ਤੇ ਹੌਬੀ ਧਾਲੀਵਾਲ ਸ਼ਾਮਲ ਹਨ। ਫ਼ਿਲਮ ਦੇ ਨਿਰਦੇਸ਼ਕ ਅੰਮ੍ਰਿਤ ਰਾਜ ਚੱਢਾ ਹਨ। ਕਹਾਣੀ ਜੱਸ ਗਰੇਵਾਲ ਦੀ ਲਿਖੀ ਹੋਈ ਹੈ। ਸੰਗੀਤ ਜਤਿੰਦਰ ਸ਼ਾਹ ਦਾ ਹੈ। ਸਕਰੀਨਪਲੇਅ ਜੱਸ ਗਰੇਵਾਲ ਤੇ ਗੁਰਪ੍ਰੀਤ ਸਿੰਘ ਪਲਹੇੜੀ ਦਾ ਹੈ। ਫ਼ਿਲਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਨਮੋੜ ਸਿੰਘ ਸਿੱਧੂ ਤੇ ਗੁਣਬੀਰ ਸਿੰਘ ਸਿੱਧੂ ਨੇ ਕਿਹਾ ਕਿ 'ਸਾਬ ਬਹਾਦਰ' ਫ਼ਿਲਮ ਦੇ ਐਸੋਸੀਏਟ ਪ੍ਰੋਡਿਊਸਰ ਇਕਰਮਜੀਤ ਸਿੰਘ ਤੇ ਹਰਮਨ ਬਰਾੜ ਹਨ। ਫ਼ਿਲਮ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਦੁਨੀਆ ਭਰ 'ਚ ਇਸ ਫ਼ਿਲਮ ਨੂੰ ਇਕੋ ਵੇਲ਼ੇ ਰਿਲੀਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਫ਼ਿਲਮ ਵਿਚ ਐਮੀ ਵਿਰਕ ਦਾ ਇਕ ਵੱਖਰਾ ਰੂਪ ਦੇਖਣ ਨੂੰ ਮਿਲੇਗਾ।

Tags: Ammy Virk Saab BahadarJaswinder BhallaPreet KamalRana RanbirSeema Kaushal ਸਾਬ੍ਹ ਬਹਾਦਰਐਮੀ ਵਿਰਕ