FacebookTwitterg+Mail

ਪੰਜਾਬੀ ਸਿਨੇਮਾ 26 ਮਈ ਨੂੰ 'ਸਾਬ੍ਹ ਬਹਾਦਰ' ਨਾਲ ਦੇਵੇਗਾ ਬਾਲੀਵੁੱਡ ਨੂੰ ਟੱਕਰ

ammy virk
10 May, 2017 04:22:39 PM
ਜਲੰਧਰ— Murder Mystery 'ਤੇ ਅਧਾਰਿਤ ਐਮੀ ਵਿਰਕ ਦੀ ਆਉਣ ਵਾਲੀ ਫ਼ਿਲਮ 'ਸਾਬ੍ਹ ਬਹਾਦਰ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ 'ਚ ਐਮੀ ਵਿਰਕ ਸਾਬ੍ਹ ਬਹਾਦਾਰ ਅਰਥਾਤ ਪੁਲਿਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਉਣਗੇ। ਫ਼ਿਲਮ 'ਚ 90 ਦੇ ਆਰੰਭ ਦੌਰ ਨੂੰ ਦਿਖਾਇਆ ਗਿਆ ਹੈ। ਫ਼ਿਲਮ ਨੂੰ ਪਿੰਡ 'ਚ ਹੋਏ ਔਰਤ ਦੇ ਕਤਲ ਮਾਮਲੇ ਦੀ ਕਹਾਣੀ ਤੇ ਫ਼ਿਲਮਾਇਆ ਗਿਆ ਹੈ, ਜਿਸਦੀ ਲਈ ਐਮੀ ਵਿਰਕ ਸਾਬ੍ਹ ਬਹਾਦਰ ਬਣ ਕੇ ਇਸ ਮਾਮਲੇ ਨੂੰ ਰਾਣਾ ਰਣਬੀਰ ਅਤੇ ਜਸਵਿੰਦਰ ਭੱਲਾ ਨਾਲ ਮਿਲ ਕੇ ਸੁਲਝਾ ਰਹੇ ਹਨ।ਇਸ ਫ਼ਿਲਮ ਨੂੰ ਡਾਇਰੈਕਟ ਅੰਮ੍ਰਿਤ ਰਾਜ ਚੱਢਾ ਨੇ ਕੀਤਾ ਹੈ। ਫ਼ਿਲਮ 'ਚ ਦੇਸੀ ਜੱਟ ਐਮੀ ਵਿਰਕ ਨੇ ਸਾਬਿਤ ਕੀਤਾ ਹੈ ਕਿ ਅਸਲ ਵਿਚ ਸਾਬ੍ਹ ਬਹਾਦਰ ਕੀ ਹੈ। ਪਿੰਡ 'ਚ ਇਕ ਤੋਂ ਬਾਅਦ ਇਕ ਹੋ ਰਹੇ ਕਤਲ ਕੇਸਾਂ ਨੂੰ ਐਮੀ ਵਿਰਕ ਤੇ ਉਨ੍ਹਾਂ ਦੇ ਸਾਥੀ ਕਿਸ ਤਰ੍ਹਾਂ ਸੁਲਝਾ ਰਹੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ। ਇਸ ਫ਼ਿਲਮ ਨੂੰ ਜੱਸ ਗਰੇਵਾਲ ਨੇ ਲਿਖਿਆ ਹੈ।
ਫ਼ਿਲਮ 'ਸਾਬ੍ਹ ਬਹਾਦਰ' 26 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫ਼ਿਲ਼ਮ ਜ਼ੀ-ਸਟੀਡਿਓ ਅਤੇ ਵ੍ਹਾਈਟ ਹਿੱਲ ਪ੍ਰੋਡਕਸ਼ਨ ਦੀ ਪੇਸ਼ਕਾਰੀ ਹੈ। 'ਸਾਬ੍ਹ ਬਹਾਦਰ' 'ਚ ਐਮੀ ਵਿਰਕ ਤੋਂ ਇਲਾਵਾ ਜਸਵਿੰਦਰ ਭੱਲਾ, ਰਾਣਾ ਰਣਬੀਰ, ਸੀਮਾ ਕੌਸ਼ਲ, ਪ੍ਰੀਤ ਕਮਲ ਅਤੇ ਹੌਬੀ ਧਾਲੀਵਾਲ ਲੀਡ ਰੋਲ 'ਚ ਨਜ਼ਰ ਆਉਣਗੇ। ਦਰਸ਼ਕ ਵੀ ਐਮੀ ਵਿਰਕ ਨੂੰ ਪੁਲਿਸ ਵਾਲੇ ਦੇ ਕਿਰਦਾਰ 'ਚ ਦੇਖਣ ਲਈ ਬਹੁਤ ਉਤਸੁਕ ਹਨ।

Tags: Ammy VirkSaab BahadarJaswinder BhallaPreet KamalRana RanbirSeema Kaushalਐਮੀ ਵਿਰਕਸਾਬ੍ਹ ਬਹਾਦਰ