FacebookTwitterg+Mail

ਐਮੀ ਵਿਰਕ ਨੇ ਇਨ੍ਹਾਂ ਗੀਤਾਂ ਅਤੇ ਫਿਲਮਾਂ ਨਾਲ ਬਣਾਈ ਪੰਜਾਬ 'ਚ ਵੱਖਰੀ ਪਛਾਣ (ਦੇਖੋ ਤਸਵੀਰਾਂ)

    1/9
11 May, 2017 01:46:13 PM

ਜਲੰਧਰ— ਪੰਜਾਬ 'ਚ ਆਪਣੀ ਗਾਇਕੀ ਨਾਲ ਇਕ ਅਹਿਮ ਪਛਾਣ ਬਣਾ ਚੁੱਕੇ ਐਮੀ ਵਿਰਕ ਨੂੰ ਪੰਜਾਬ ਤੋਂ ਇਲਾਵਾ ਵਿਦੇਸ਼ਾ 'ਚ ਰਹਿੰਦੇ ਪੰਜਾਬੀਆਂ ਵੱਲੋਂ ਵੀ ਬਹੁਤ ਪਿਆਰ ਮਿਲਦਾ ਹੈ। ਪੰਜਾਬੀ ਗੀਤਾਂ 'ਚ ਆਪਣੀ ਆਵਾਜ਼ ਨਾਲ ਮਸ਼ਹੂਰ ਐਮੀ ਵਿਰਕ ਹਰ ਵਾਰ ਆਪਣੇ ਪ੍ਰਸ਼ੰਸਕਾਂ ਲਈ ਕੁਝ ਵੱਖਰਾ ਕਰਨ ਦੀ ਸੋਚਦੇ ਹਨ। ਐਮੀ ਦੇ ਕੁਝ ਮਸ਼ਹੂਰ ਪੰਜਾਬੀ ਗੀਤ 'ਅਧੂਰੇ ਚਾਅ', 'ਤਾਰਾ', 'ਕਾਵਾਂ ਵਾਲੀ ਪਚਾਇੰਤ', 'ਇਕ ਪੱਲ', 'ਚੰਡੀਗੜ੍ਹ ਦੀਆਂ ਕੁੜੀਆਂ, 'ਜੱਟ ਦਾ ਸਹਾਰਾ' ਵਰਗੇ ਸੁਪਰਹਿੱਟ ਗੀਤਾਂ ਨਾਲ ਪਾਲੀਵੁੱਡ 'ਚ ਇਕ ਵੱਖਰਾ ਨਾਂ ਬਣਾ ਚੁੱਕੇ ਹਨ। ਐਮੀ ਫਿਲਮਾਂ 'ਚ ਹਰ ਵਾਰ ਦੀ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲੈਂਦੇ ਹਨ। ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਫਿਲਮ 'ਨਿੱਕਾ ਜੈਲਦਾਰ' 'ਚ ਇਨ੍ਹਾਂ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ 'ਅੰਗਰੇਜ', 'ਅਰਦਾਸ', 'ਬੰਬੂਕਾਟ' 'ਚ ਵੀ ਇਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਪੰਸਦ ਕੀਤਾ ਗਿਆ ਸੀ।

ਐਮੀ ਵਿਰਕ ਜਲਦ ਹੀ ਆਪਣੇ ਪ੍ਰਸ਼ੰਸਕਾਂ ਲਈ ਫਿਲਮ ਦੇ ਰੂਪ ਇਕ ਤੋਹਫਾ ਲੈ ਕੇ ਆ ਰਹੇ ਹਨ। ਐਮੀ ਪੰਜਾਬੀ ਫਿਲਮ ਇੰਡਸਟਰੀ 'ਚ 'ਸਾਬ੍ਹ ਬਹਾਦਰ' ਨਾਲ ਇਕ ਵਾਰ ਫਿਰ ਤੋਂ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਰਾਜ ਕਰਨ ਵਾਲੇ ਹਨ। ਬੀਤੇ ਦਿਨੀਂ ਰਿਲੀਜ਼ ਹੋਏ ਇਸ ਫਿਲਮ ਦੇ ਟਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਟਰੇਲਰ ਦੇਖਣ ਤੋਂ ਬਾਅਦ ਇਹ ਸਾਫ ਕਿਹਾ ਜਾ ਸਕਦਾ ਹੈ ਪਾਲੀਵੁੱਡ 'ਚ ਐਮੀ ਇਕ ਵਾਰੀ ਫਿਰ ਤੋਂ 'ਸਾਬ੍ਹ ਬਹਾਦਰ' ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਹਨ।


Tags: Ammy Virk Punjab Ardaas Bambukat Saab Bahadar Nikka Zaildar Taara ਐਮੀ ਵਿਰਕ ਪੰਜਾਬ