FacebookTwitterg+Mail

ਜਦੋਂ ਸੋਨਮ ਬਾਜਵਾ ਤੇ ਵਾਮਿਕਾ ਗੱਬੀ ਦੇ ਪਿਆਰ 'ਚ ਫਸੇ ਸਨ ਐਮੀ ਵਿਰਕ, ਦੇਖੋ ਦਿਲਚਸਪ ਤਸਵੀਰਾਂ

ammy virk
11 May, 2018 12:48:52 PM

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ ਗਾਇਕੀ ਤੇ ਅਦਾਕਾਰੀ ਨਾਲ ਪ੍ਰਸਿੱਧੀ ਖੱਟਣ ਵਾਲੇ ਨਿੱਕਾ ਜ਼ੈਲਦਾਰ ਅਰਥਾਤ ਐਮੀ ਵਿਰਕ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 11 ਮਈ ਨੂੰ 1992 'ਚ ਹੋਇਆ ਸੀ। ਐਮੀ ਵਿਰਕ ਨੇ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਗੀਤਾਂ ਨਾਲ ਦੇਸਾਂ-ਵਿਦੇਸ਼ਾਂ 'ਚ ਖਾਸ ਪਛਾਣ ਕਾਇਮ ਕੀਤੀ ਹੈ।
Punjabi Bollywood Tadka
ਐਮੀ ਵਿਰਕ ਨੇ ਮਸ਼ਹੂਰ ਐਕਟਰ ਅਮਰਿੰਦਰ ਗਿੱਲ ਦੀ ਫਿਲਮ 'ਅੰਗਰੇਜ਼' ਨਾਲ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸ ਫਿਲਮ 'ਚ ਅਦਾਕਾਰੀ ਕਰਕੇ ਕਾਫੀ ਪ੍ਰਸ਼ੰਸਾਂ ਖੱਟੀ।
Punjabi Bollywood Tadka
ਇਸ ਤੋਂ ਬਾਅਦ ਐਮੀ ਵਿਰਕ ਦੀਆਂ ਇਕ ਤੋਂ ਬਾਅਦ ਇਕ ਸੁਪਰਹਿੱਟ ਫਿਲਮਾਂ ਰਿਲੀਜ਼ ਹੁੰਦੀਆਂ ਗਈਆਂ।
Punjabi Bollywood Tadka
ਉਨ੍ਹਾਂ ਨੇ 'ਅਰਦਾਸ', 'ਬੰਬੂਕਾਟ', 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਸਾਬ੍ਹ ਬਹਾਦਰ', 'ਸਤਿ ਸ੍ਰੀ ਅਕਾਲ ਇੰਗਲੈਂਡ' ਤੇ 'ਲੌਂਗ ਲਾਚੀ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਫੈਨਜ਼ ਦੀ ਦਿਲਾਂ 'ਤੇ ਕਮਾਲ ਦੀ ਛਾਪ ਛੱਡਦੀ ਹੈ।
Punjabi Bollywood Tadka
ਐਮੀ ਵਿਰਕ ਨੇ ਕਈ ਪੰਜਾਬੀ ਭੰਗੜੇ ਵਾਲੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਉਨ੍ਹਾਂ ਗਾਇਕੀ ਦੇ ਨਾਲ-ਨਾਲ ਪੰਜਾਬੀ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਅਤੇ ਸਫਲਤਾ ਹਾਸਲ ਕੀਤੀ।
Punjabi Bollywood Tadka
ਪੰਜਾਬੀ ਫਿਲਮਾਂ ਨਾਲ ਉਨ੍ਹਾਂ ਨੇ ਬੁਲੰਦੀਆਂ ਨੂੰ ਛੂਹਇਆ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਲੌਂਗ ਲਾਚੀ' 'ਚ ਐਮੀ ਵਿਰਕ ਨੇ ਕਾਫੀ ਸ਼ਾਨਦਾਰ ਅਭਿਨੈ ਨਿਭਾਇਆ ਹੈ।
Punjabi Bollywood Tadka
ਐਮੀ ਵਿਰਕ ਹਮੇਸ਼ਾ ਹੀ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਕਿਰਦਾਰ 'ਚ ਜਾਨ ਪਾ ਦਿੰਦੇ ਹਨ। 'ਨਿੱਕਾ ਜ਼ੈਲਦਾਰ 2' 'ਚ ਐਮੀ ਵਿਰਕ ਨੇ 2 ਅਦਾਕਾਰਾਂ ਨਾਲ ਪਿਆਰ ਕੀਤਾ ਸੀ, ਜੋ ਕਿ ਕਾਫੀ ਔਖਾ ਕੰਮ ਹੈ।
Punjabi Bollywood Tadka
ਸੋਨਮ ਬਾਜਵਾ ਤੇ ਵਾਮਿਕਾ ਗੱਬੀ ਦੇ ਪਿਆਰ 'ਚ ਫਸੇ ਐਮੀ ਵਿਰਕ ਨੇ ਬਹੁਤ ਹੀ ਸਮਝਦਾਰੀ ਨਾਲ ਆਪਣੀ ਜ਼ਿੰਦਗੀ ਦਾ ਖਾਸ ਫੈਸਲਾ ਲਿਆ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Ammy VirkHappy BirthdayAngrejArdaasBambukatNikka ZaildarSonam BajwaSaab BahadarWamiqa GabbiNikka Zaildar 2

Edited By

Sunita

Sunita is News Editor at Jagbani.