FacebookTwitterg+Mail

ਐਮੀ ਵਿਰਕ ਨੇ ਸ਼ੇਅਰ ਕੀਤੀ '83' ਦੇ ਰੀਅਲ ਹੀਰੋ ਦੀ ਤਸਵੀਰ

ammy virk and balwinder singh sandhu
13 February, 2019 09:24:49 AM

ਜਲੰਧਰ (ਬਿਊਰੋ) - ਗਾਇਕੀ ਤੇ ਪਾਲੀਵੁੱਡ ਫਿਲਮ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਫਿਲਮ ਇੰਡਸਟਰੀ 'ਚ ਕਦਮ ਰੱਖਣ ਵਾਲੇ ਪੰਜਾਬੀ ਗਾਇਕ ਐਮੀ ਵਿਰਕ ਜਲਦ ਹੀ ਡਾਇਰੈਕਟਰ ਕਬੀਰ ਖਾਨ ਦੀ ਫਿਲਮ '83' 'ਚ ਨਜ਼ਰ ਆਉਣ ਵਾਲੇ ਹਨ। ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਬੇਹੱਦ ਹੀ ਖਾਸ ਤਸਵੀਰ ਨੂੰ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਉਨ੍ਹਾਂ ਨਾਲ ਉਹ ਖਾਸ ਸਖਸ਼ ਨਜ਼ਰ ਆ ਰਹੇ ਹੈ, ਜਿਸਦਾ ਕਿਰਦਾਰ ਉਹ '83' ਫਿਲਮ 'ਚ ਨਿਭਾਉਣ ਜਾ ਰਹੇ ਹਨ। ਜੀ ਹਾਂ, ਤਸਵੀਰ 'ਚ ਐਮੀ ਵਿਰਕ ਨਾਲ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਨਜ਼ਰ ਆ ਰਹੇ ਹਨ। ਇਹ ਤਸਵੀਰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ।
 

 
 
 
 
 
 
 
 
 
 
 
 
 
 

#balwindersinghsandhu sir.. #relive83 🤗🤗🤗

A post shared by Ammy Virk ( ਐਮੀ ਵਿਰਕ ) (@ammyvirk) on Feb 11, 2019 at 7:58am PST

ਦੱਸ ਦਈਏ ਕਿ ਸਾਲ 1983 'ਚ ਭਾਰਤੀ ਕ੍ਰਿਕਟ ਟੀਮ ਵੱਲੋਂ ਰਚੇ ਗਏ ਇਤਿਹਾਸ 'ਚ ਬਲਵਿੰਦਰ ਸਿੰਘ ਸੰਧੂ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਇਹ ਫਿਲਮ ਸਾਲ 1983 'ਚ ਭਾਰਤੀ ਕ੍ਰਿਕਟ ਟੀਮ ਵੱਲੋਂ ਇੰਡੀਆ ਦਾ ਪਹਿਲਾਂ ਵਰਲਡ ਕੱਪ ਦੀ ਜਿੱਤ ਹਾਸਲ ਕਰਨ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰੇਗੀ। ਐਮੀ ਵਿਰਕ ਜੋ ਕਿ ਭਾਰਤੀ ਕ੍ਰਿਕਟ ਦੇ ਤੇਜ਼ ਗੇਂਦਬਾਜ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣਗੇ ਅਤੇ ਉਨ੍ਹਾਂ ਨਾਲ ਇਸ ਫਿਲਮ 'ਚ ਬਾਲੀਵੁੱਡ ਦੇ ਸਟਾਰ ਨਾਇਕ ਰਣਵੀਰ ਸਿੰਘ ਕਪਿਲ ਦੇਵ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
Punjabi Bollywood Tadka
ਦੱਸਣਯੋਗ ਹੈ ਕਿ ਰਣਵੀਰ ਸਿੰਘ ਤੇ ਐਮੀ ਵਿਰਕ ਕ੍ਰਿਕਟ ਦੀਆਂ ਕੋਚਿੰਗ ਬਲਵਿੰਦਰ ਸਿੰਘ ਤੋਂ ਹੀ ਲੈ ਰਹੇ ਹਨ। ਫਿਲਮ '83' ਦਾ ਨਿਰਦੇਸ਼ਨ ਕਬੀਰ ਖਾਨ ਕਰਨਗੇ। ਇਹ ਫਿਲਮ '83' ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 


Tags: Ammy Virk 83 Bollywood Punjabi News Balwinder Singh Sandhu Kabir Khan Twitter Account

Edited By

Sunita

Sunita is News Editor at Jagbani.