ਜਲੰਧਰ (ਬਿਊਰੋ) - ਗਾਇਕੀ ਤੇ ਪਾਲੀਵੁੱਡ ਫਿਲਮ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਫਿਲਮ ਇੰਡਸਟਰੀ 'ਚ ਕਦਮ ਰੱਖਣ ਵਾਲੇ ਪੰਜਾਬੀ ਗਾਇਕ ਐਮੀ ਵਿਰਕ ਜਲਦ ਹੀ ਡਾਇਰੈਕਟਰ ਕਬੀਰ ਖਾਨ ਦੀ ਫਿਲਮ '83' 'ਚ ਨਜ਼ਰ ਆਉਣ ਵਾਲੇ ਹਨ। ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਬੇਹੱਦ ਹੀ ਖਾਸ ਤਸਵੀਰ ਨੂੰ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਉਨ੍ਹਾਂ ਨਾਲ ਉਹ ਖਾਸ ਸਖਸ਼ ਨਜ਼ਰ ਆ ਰਹੇ ਹੈ, ਜਿਸਦਾ ਕਿਰਦਾਰ ਉਹ '83' ਫਿਲਮ 'ਚ ਨਿਭਾਉਣ ਜਾ ਰਹੇ ਹਨ। ਜੀ ਹਾਂ, ਤਸਵੀਰ 'ਚ ਐਮੀ ਵਿਰਕ ਨਾਲ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਨਜ਼ਰ ਆ ਰਹੇ ਹਨ। ਇਹ ਤਸਵੀਰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਸਾਲ 1983 'ਚ ਭਾਰਤੀ ਕ੍ਰਿਕਟ ਟੀਮ ਵੱਲੋਂ ਰਚੇ ਗਏ ਇਤਿਹਾਸ 'ਚ ਬਲਵਿੰਦਰ ਸਿੰਘ ਸੰਧੂ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਇਹ ਫਿਲਮ ਸਾਲ 1983 'ਚ ਭਾਰਤੀ ਕ੍ਰਿਕਟ ਟੀਮ ਵੱਲੋਂ ਇੰਡੀਆ ਦਾ ਪਹਿਲਾਂ ਵਰਲਡ ਕੱਪ ਦੀ ਜਿੱਤ ਹਾਸਲ ਕਰਨ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰੇਗੀ। ਐਮੀ ਵਿਰਕ ਜੋ ਕਿ ਭਾਰਤੀ ਕ੍ਰਿਕਟ ਦੇ ਤੇਜ਼ ਗੇਂਦਬਾਜ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣਗੇ ਅਤੇ ਉਨ੍ਹਾਂ ਨਾਲ ਇਸ ਫਿਲਮ 'ਚ ਬਾਲੀਵੁੱਡ ਦੇ ਸਟਾਰ ਨਾਇਕ ਰਣਵੀਰ ਸਿੰਘ ਕਪਿਲ ਦੇਵ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਰਣਵੀਰ ਸਿੰਘ ਤੇ ਐਮੀ ਵਿਰਕ ਕ੍ਰਿਕਟ ਦੀਆਂ ਕੋਚਿੰਗ ਬਲਵਿੰਦਰ ਸਿੰਘ ਤੋਂ ਹੀ ਲੈ ਰਹੇ ਹਨ। ਫਿਲਮ '83' ਦਾ ਨਿਰਦੇਸ਼ਨ ਕਬੀਰ ਖਾਨ ਕਰਨਗੇ। ਇਹ ਫਿਲਮ '83' ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।