FacebookTwitterg+Mail

ਐਮੀ ਵਿਰਕ ਤੋਂ ਬਾਅਦ '83' 'ਚ ਹੋਈ ਤਮਿਲ ਐਕਟਰ ਦੀ ਐਂਟਰੀ

ammy virk and jiiva
05 February, 2019 09:16:12 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਜਲਦ ਹੀ ਫਿਲਮ '83' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਇਸ ਫਿਲਮ ਦੀ ਸ਼ੂਟਿੰਗ ਹਾਲੇ ਤੱਕ ਸ਼ੁਰੂ ਨਹੀਂ ਹੋਈ ਪਰ ਫਿਲਮ ਪਹਿਲਾਂ ਹੀ ਸੁਰਖੀਆਂ 'ਚ ਛਾਈ ਹੋਈ ਹੈ। ਇਸ ਦਾ ਕਾਰਨ ਫਿਲਮ ਬਾਰੇ ਰੋਜ਼ਾਨਾ ਨਵੇਂ-ਨਵੇਂ ਖੁਲਾਸੇ ਹਨ। ਹੁਣ ਖਬਰ ਹੈ ਕਿ ਫਿਲਮ 'ਚ ਇਕ ਤਮਿਲ ਐਕਟਰ ਦੀ ਐਂਟਰੀ ਹੋ ਰਹੀ ਹੈ। ਜੀ ਹਾਂ, ਫਿਲਮ '83' 'ਚ ਦੀ ਕਾਸਟਿੰਗ ਅਜੇ ਹੋ ਰਹੀ ਹੈ। ਇਸ 'ਚ ਹੁਣ ਤਮਿਲ ਸਟਾਰ ਜੀਵਾ ਦੀ ਐਂਟਰੀ ਹੋਈ ਹੈ। ਜੀਵਾ ਫਿਲਮ 'ਚ ਸਾਬਕਾ ਕ੍ਰਿਕਟਰ ਸ਼੍ਰੀਕਾਂਤ ਦਾ ਕਿਰਦਾਰ ਨਿਭਾਉਣਗੇ। 

ਦੱਸ ਦਈਏ ਕਿ ਜੀਵਾ ਦੀ ਇਹ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਫਿਲਮ 'ਚ ਗੇਂਦਬਾਜ਼ ਬਲਵਿੰਦਰ ਸਿੰਘ ਦੇ ਕਿਰਦਾਰ ਲਈ ਪੰਜਾਬੀ ਕਲਾਕਾਰ ਐਮੀ ਵਿਰਕ ਦੀ ਐਂਟਰੀ ਹੋ ਚੁੱਕੀ ਹੈ। ਜੀਵਾ ਨੇ ਫਿਲਮ ਲਈ ਸ਼੍ਰੀਕਾਂਤ ਦਾ ਕਿਰਦਾਰ ਕਰਨ ਲਈ ਉਨ੍ਹਾਂ ਦੀ ਵੀਡੀਓਜ਼ ਹੁਣ ਤੋਂ ਹੀ ਦੇਖਣੀ ਸ਼ੁਰੂ ਕਰ ਦਿੱਤੀਆਂ ਹਨ। ਇਸ 'ਤੇ ਫਿਲਮੇਕਰਸ ਨੇ ਖੁਦ ਮੋਹਰ ਲਾਈ ਹੈ, ਜਿਸ ਲਈ ਜੀਵਾ ਹੁਣ ਆਪਣਾ 7 ਕਿਲੋ ਵਜ਼ਨ ਵੀ ਵਧਾਉਣਗੇ। ਫਿਲਮ '83' ਦਾ ਡਾਇਰੈਕਸ਼ਨ ਕਬੀਰ ਖਾਨ ਕਰ ਰਹੇ ਹਨ, ਜਿਸ 'ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 10 ਅਪ੍ਰੈਲ 2020 ਨੂੰ ਰਿਲੀਜ਼ ਹੋ ਰਹੀ ਹੈ।


Tags: Ranveer Singh 83 Ammy Virk Jiiva Bollywood Debut Kabir Khan Kapil Dev 1983 World Cup

Edited By

Sunita

Sunita is News Editor at Jagbani.