FacebookTwitterg+Mail

ਦੇਹਰਾਦੂਨ 'ਚ ਐਮੀ ਵਿਰਕ '83' ਦੀਆਂ ਕਰ ਰਹੇ ਨੇ ਤਿਆਰੀਆਂ, ਤਸਵੀਰਾਂ ਵਾਇਰਲ

ammy virk and kapil dev
08 April, 2019 05:52:25 PM

ਮੁੰਬਈ (ਬਿਊਰੋ) : ਪੰਜਾਬੀ ਇੰਡਸਟਰੀ 'ਚ ਮੱਲਾਂ ਮਾਰਨ ਤੋਂ ਬਾਅਦ ਹੁਣ ਐਮੀ ਵਿਰਕ ਜਲਦ ਹੀ ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਲਈ ਤਿਆਰ ਹਨ। ਜੀ ਹਾਂ, ਐਮੀ ਵਿਰਕ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਾਲ ਸਾਲ 2020 'ਚ ਫਿਲਮ '83' 'ਚ ਕ੍ਰਿਕੇਟਰ ਬਲਵਿੰਦਰ ਸਿੰਘ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਸ ਦੀਆਂ ਤਿਆਰੀਆਂ ਦੇਹਰਾਦੂਨ 'ਚ ਚੱਲ ਰਹੀਆਂ ਹਨ। ਫਿਲਮ '83' ਦੀ ਸਾਰੀ ਸਟਾਰਕਾਸਟ ਦੇਹਰਾਦੂਨ 'ਚ 1983 ਦੇ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਤੋਂ ਕ੍ਰਿਕੇਟ ਦੀ ਟਰੇਨਿੰਗ ਲੈ ਰਹੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਐਮੀ ਵਿਰਕ ਇਸ ਤੋਂ ਪਹਿਲਾਂ ਪੰਜਾਬੀ ਫਿਲਮ 'ਹਰਜੀਤਾ' 'ਚ ਵੀ ਐਮੀ ਵਿਰਕ ਹਾਕੀ ਖਿਡਾਰੀ ਹਰਜੀਤ ਸਿੰਘ ਦਾ ਅਭਿਨੈ ਪਰਦੇ 'ਤੇ ਪੇਸ਼ ਕਰ ਚੁੱਕੇ ਹਨ। ਪਿਛਲੇ ਦਿਨੀਂ ਕਪਿਲ ਦੇਵ ਤੇ ਐਮੀ ਵਿਰਕ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਜੋ ਧਰਮਸ਼ਾਲਾ ਦੀਆਂ ਸਨ।


Tags: Ammy VirkKapil DevRanveer SinghKabir khanDharamsala83Himachal Pradesh Cricket Association StadiumTahir Raj BhasinSaqib SaleemHarrdy Sandhu

Edited By

Sunita

Sunita is News Editor at Jagbani.