FacebookTwitterg+Mail

ਵੀਡੀਓ 'ਚ ਦੇਖੋ '83' ਦੀ ਸਟਾਰ ਕਾਸਟ ਦੀਆਂ ਸਖਤ ਮਿਹਨਤਾਂ

ammy virk and ranveer singh
20 April, 2019 08:58:19 AM

ਮੁੰਬਈ (ਬਿਊਰੋ) : ਸਾਲ 1983 'ਚ ਭਾਰਤੀ ਕ੍ਰਿਕਟ ਟੀਮ ਵੱਲੋਂ ਵਰਲਡ ਕੱਪ ਜਿੱਤ ਕੇ ਰਚੇ ਇਤਿਹਾਸ ਨੂੰ ਮੁੜ ਪਰਦੇ 'ਤੇ ਪੇਸ਼ ਕਰਨ ਜਾ ਰਹੀ ਕਬੀਰ ਖਾਨ ਦੇ ਨਿਰਦੇਸ਼ਨ 'ਚ ਬਣ ਰਹੀ ਬਾਲੀਵੁੱਡ ਫਿਲਮ '83' ਦੀਆਂ ਤਿਆਰੀਆਂ ਕਾਫੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਫਿਲਮ ਦੀ ਪੂਰੀ ਸਟਾਰ ਕਾਸਟ ਵੱਲੋਂ ਜੀ ਜਾਨ ਨਾਲ ਫਿਲਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਰ ਕੋਈ ਆਪਣੇ ਕਿਰਦਾਰ ਨੂੰ ਸ਼ਿੱਦਤ ਨਾਲ ਨਿਭਾਉਣ ਲਈ 1983 ਦੇ ਅਸਲੀ ਨਾਇਕਾਂ ਤੋਂ ਟਰੇਨਿੰਗ ਲੈ ਰਿਹਾ ਹੈ। ਫਿਲਮ 'ਚ ਟੀਮ ਦੇ ਕੈਪਟਨ ਕਪਿਲ ਦੇਵ ਯਾਨੀ ਰਣਵੀਰ ਸਿੰਘ ਨੇ ਸ਼ੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਫਿਲਮ ਦੀ ਸਟਾਰ ਕਾਸਟ ਵੱਲੋਂ ਕੀਤੀ ਜਾ ਰਹੀ ਸਖਤ ਮਿਹਨਤ ਨੂੰ ਦਿਖਾਉਂਦੀ ਹੈ।


ਦੱਸ ਦਈਏ ਕਿ ਫਿਲਮ 'ਚ ਪੰਜਾਬੀ ਸੁਪਰਸਟਾਰ ਐਮੀ ਵਿਰਕ ਅਤੇ ਹਾਰਡੀ ਸੰਧੂ ਵੀ ਵੱਡੀ ਭੂਮਿਕਾ ਨਿਭਾ ਰਹੇ ਹਨ। ਐਮੀ ਵਿਰਕ ਇਸ ਫਿਲਮ 'ਚ ਖਿਡਾਰੀ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਉੱਥੇ ਹੀ ਹਾਰਡੀ ਸੰਧੂ ਕ੍ਰਿਕੇਟਰ ਮਦਨ ਲਾਲ ਦਾ ਕਿਰਦਾਰ ਅਦਾ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬਾਲੀਵੁੱਡ ਦੇ ਚਿਹਰੇ ਇਸ ਫਿਲਮ 'ਚ ਨਜ਼ਰ ਆਉਣ ਵਾਲੇ ਹਨ।


ਦੱਸਣਯੋਗ ਹੈ ਕਿ ਫਿਲਮ ਦੀ ਸਟਾਰ ਕਾਸਟ ਹੁਣ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਟਰੇਨਿੰਗ ਲੈ ਰਹੀ ਹੈ, ਜਿੱਥੇ ਰੀਲ ਲਾਈਫ ਦੇ ਹੀਰੋ ਦੀ 83 ਦੇ ਰੀਅਲ ਹੀਰੋਜ਼ ਕੋਲੋਂ ਟਰੇਨਿੰਗ ਚੱਲ ਰਹੀ ਹੈ। ਇਹ ਫਿਲਮ ਅਗਲੇ ਸਾਲ ਯਾਨੀ 2020 'ਚ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।


Tags: Ammy VirkKapil DevRanveer SinghKabir khanDharamsala83Himachal Pradesh Cricket Association StadiumTahir Raj BhasinSaqib SaleemHarrdy Sandhu

Edited By

Sunita

Sunita is News Editor at Jagbani.