ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਨਾਮੀ ਲੇਖਕ ਤੇ ਡਾਇਰਕੈਟਰ ਜਗਦੀਪ ਸਿੱਧੂ ਨੇ ਆਪਣੇ ਅਗਲੇ ਪ੍ਰੋਜੈਕਟਸ ਦਾ ਖੁਲਾਸਾ ਕਰ ਦਿੱਤਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 'ਕਿਸਮਤ' ਦੇ ਸੀਕਵਲ ਦੀ, ਜਿਸ ਨੂੰ ਲੈ ਕੇ ਕਾਫੀ ਸਮੇਂ ਤੋਂ ਅੰਦਾਜ਼ੇ ਲਾਏ ਜਾ ਰਹੇ ਸਨ ਪਰ ਜਗਦੀਪ ਸਿੱਧੂ ਨੇ ਫੈਨਜ਼ ਦੀਆਂ ਧੜਕਨਾਂ ਨੂੰ ਵਧਾਉਂਦੇ ਹੋਏ 'ਕਿਸਮਤ 2' ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। ਇਸ ਤੋਂ ਬਾਅਦ ਫੈਨਜ਼ ਤੋਂ ਇਲਾਵਾ ਸਰਗੁਣ ਮਹਿਤਾ, ਐਮੀ ਵਿਰਕ, ਗੁਰਨਾਮ ਭੁੱਲਰ ਤੇ ਪੰਜਾਬੀ ਹਸਤੀਆਂ ਨੇ ਜਗਦੀਪ ਸਿੱਧੂ ਦੀ ਇਸ ਪੋਸਟ 'ਤੇ ਕੁਮੈਂਟਸ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਨਾਲ ਹੀ ਵਧਾਈ ਵੀ ਦਿੱਤੀ ਹੈ।
ਦੱਸ ਦਈਏ ਕਿ ਜਗਦੀਪ ਸਿੱਧੂ ਨੇ ਫਿਲਮ ਦੇ ਕਲਾਕਾਰਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਸਗੋਂ ਪੋਸਟਰ ਸ਼ੇਅਰ ਕਰਦਿਆਂ ਫੈਨਜ਼ ਦੇ ਮਨਾਂ 'ਚ ਸਸਪੈਂਸ ਪਾਉਂਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''ਸਰਗੁਣ ਮਹਿਤਾ ਇਹ ਸਿਰਫ ਤੇਰੇ ਲਈ…ਤੂੰ ਦੋਸਤ ਨੀ ਓਏ ਭਰਾ ਏ ਸਾਡਾ…ਤੂੰ ਕਿਉਂ ਡਰੇ…ਐਮੀ ਵਿਰਕ..ਲਵ ਯੂ''। ਇਸ ਪੋਸਟ ਤੋਂ ਲੱਗਦਾ ਹੈ ਕਿ ਸੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਫਿਲਮ 'ਕਿਸਮਤ 2' 'ਚ ਐਮੀ ਵਿਰਕ ਤੇ ਸਰਗੁਣ ਮਹਿਤਾ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਹੁਣ ਇਸ ਗੱਲ ਦਾ ਖੁਲਾਸਾ ਤਾਂ ਫਿਲਮ ਦੇ ਕਰਤਾ-ਧਰਤਾ ਜਗਦੀਪ ਸਿੱਧੂ ਹੀ ਆਉਣ ਵਾਲੇ ਸਮੇਂ 'ਚ ਕਰਨਗੇ ਪਰ ਫਿਲਮ ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਗਈ ਹੈ। 'ਕਿਸਮਤ 2' ਅਗਲੇ ਸਾਲ 18 ਸਤੰਬਰ ਨੂੰ ਰਿਲੀਜ਼ ਹੋਵੇਗੀ।