FacebookTwitterg+Mail

ਐਮੀ ਵਿਰਕ ਦੀ ਫਿਲਮ 'ਸੁਫਨਾ' ਨਾਲ ਤਾਨੀਆ ਕਰੇਗੀ ਆਪਣਾ ਇਹ 'ਸੁਫਨਾ' ਪੂਰਾ

ammy virk and tania upcoming movie sufna
23 January, 2020 10:21:08 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਕਿਸਮਤ' 'ਚ ਸਹਿ-ਨਾਇਕਾ ਦੇ ਰੂਪ 'ਚ ਪੰਜਾਬੀ ਪਰਦਾ ਸ਼ੇਅਰ ਕਰਨ ਵਾਲੀ ਤਾਨੀਆ ਛੋਟੀ ਉਮਰ ਦੀ ਪਹਿਲੀ ਅਦਾਕਾਰਾ ਹੈ, ਜੋ ਬਤੌਰ ਨਾਇਕਾ ਪੰਜਾਬੀ ਪਰਦੇ ਤੇ 'ਨਜ਼ਰ ਆਵੇਗੀ। ਮਸ਼ਹੂਰ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਬਣਾਈ ਜਾ ਰਹੀ ਪੰਜਾਬੀ ਫਿਲਮ 'ਸੁਫਨਾ' 'ਚ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਐਮੀ ਵਿਰਕ ਨਾਲ ਨਜ਼ਰ ਆਵੇਗੀ। ਦੱਸ ਦਈਏ ਕਿ ਫਿਲਮ 'ਸੁਫਨਾ' 14 ਫਰਵਰੀ 2020 ਨੂੰ ਵੈਲਨਟੇਨਡੇਅ ਦੇ ਖਾਸ ਮੌਕੇ 'ਤੇ ਸਿਨੇਮਾ ਘਰਾਂ 'ਚ ਦਸਤਕ ਦੇਣ ਜਾ ਰਹੀ ਹੈ।
Punjabi Bollywood Tadka
ਜ਼ਿਕਰਯੋਗ ਹੈ ਕਿ ਬਾਕਮਾਲ ਅਦਾਵਾਂ ਤੇ ਹੁਸਨ ਦੀ ਮੱਲਿਕਾ ਤਾਨੀਆ ਨੂੰ ਇਸ ਫਿਲਮ ਤੋਂ ਪਹਿਲਾਂ ਦਰਸ਼ਕ ਫਿਲਮ 'ਸੰਨ ਆਫ ਮਨਜੀਤ ਸਿੰਘ', 'ਗੁੱਡੀਆਂ ਪਟੋਲੇ', 'ਰੱਬ ਦਾ ਰੇਡੀਓ 2' ਅਤੇ 'ਕਿਸਮਤ' 'ਚ ਦੇਖ ਚੁੱਕੇ ਹਨ। ਉਹ ਆਪਣੀ ਦੇਖਣੀ-ਪਾਖਣੀ, ਅਦਾਕਾਰੀ ਅਤੇ ਡਾਇਲਾਗ ਡਿਲੀਵਰੀ ਨਾਲ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕਰ ਚੁੱਕੀ ਹੈ।
Punjabi Bollywood Tadka
ਦੱਸ ਦਈਏ ਕਿ ਤਾਨੀਆ ਦਾ ਜਨਮ ਜਮਸ਼ੇਦਪੁਰ 'ਚ ਹੋਇਆ ਤੇ ਅੰਮ੍ਰਿਤਸਰ 'ਚ ਪਾਲਣ ਪੋਸ਼ਣ ਹੋਇਆ। ਤਾਨੀਆ ਨੂੰ ਸ਼ੁਰੂ ਤੋਂ ਅਦਾਕਾਰੀ ਦਾ ਸ਼ੌਂਕ ਸੀ। ਉਸ ਨੇ ਅੰਮ੍ਰਿਤਸਰ ਵਿਖੇ ਕਾਲਜ ਪੜਦਿਆਂ ਰੰਗਮੰਚ 'ਤੇ ਅਨੇਕਾਂ ਨਾਟਕ ਖੇਡੇ ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੈਸਟ ਅਦਾਕਾਰਾ ਦਾ ਐਵਾਰਡ ਲਗਾਤਾਰ 6 ਵਾਰ ਜਿੱਤਿਆ।

Punjabi Bollywood Tadka
ਉਸ ਨੇ ਪੋਸਟ ਗਰੇਜੁਏਸ਼ਨ ਅਤੇ ਬਤੌਰ ਇੰਟਰੀਅਰ ਡਿਜ਼ਾਈਨਰ ਦੀ ਡਿਗਰੀ ਵੀ ਹਾਸਲ ਕੀਤੀ ਹੈ। ਅਦਾਕਾਰੀ ਦੇ ਨਾਲ-ਨਾਲ ਉਸ ਨੂੰ ਚੰਗੀਆਂ ਪੁਸਤਕਾਂ ਪੜਨ ਅਤੇ ਡਾਂਸ ਦਾ ਵੀ ਸ਼ੌਕ ਹੈ। ਤਾਨੀਆ ਕਿਸਮਤ ਦੀ ਧਨੀ ਹੈ, ਜਿਸਨੂੰ ਥੀਏਟਰ ਕਰਦਿਆਂ ਹੀ ਫਿਲਮਾਂ 'ਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ।
Punjabi Bollywood Tadka
ਸਭ ਤੋਂ ਪਹਿਲਾਂ ਉਸ ਨੂੰ  ਇਕ ਬਾਲੀਵੁੱਡ ਫਿਲਮ 'ਸਰਬਜੀਤ' ਦੀ ਆਫਰ ਹੋਈ ਸੀ, ਜਿਸ 'ਚ ਉਸ ਨੂੰ ਸਰਬਜੀਤ ਦੀ ਛੋਟੀ ਬੇਟੀ ਦਾ ਕਿਰਦਾਰ ਮਿਲਿਆ ਪਰ ਉਹ ਆਪਣੇ ਗਰੇਜੂਏਸ਼ਨ ਦੇ ਫਾਇਨਲ ਪੇਪਰਾਂ ਕਰਕੇ ਇਹ ਫਿਲਮ ਨਾ ਕਰ ਸਕੀ। ਜਦਕਿ ਕਪਿਲ ਸ਼ਰਮਾ ਅਤੇ ਵਿਕਰਮ ਗਰੋਵਰ ਦੀ ਫਿਲਮ 'ਸੰਨ ਆਫ ਮਨਜੀਤ ਸਿੰਘ' ਨਾਲ ਉਸ ਨੇ ਆਪਣੇ ਫਿਲਮੀ ਕਰੀਅਰ ਦਾ ਅਸਲ ਸਫਰ ਸ਼ੁਰੂ ਕੀਤਾ, ਜਿਸ 'ਚ ਉਸ ਨੇ ਗੁਰਪ੍ਰੀਤ ਘੁੱਗੀ ਦੀ ਬੇਟੀ 'ਸਿਮਰਨ' ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਉਸ ਨੂੰ 'ਕਿਸਮਤ' 'ਚ ਐਮੀ ਵਿਰਕ ਦੀ ਮੰਗੇਤਰ 'ਅਮਨ' ਦਾ ਕਿਰਦਾਰ ਮਿਲਿਆ, ਜਿਸ ਨੇ ਦਰਸਕਾਂ ਦਾ ਧਿਆਨ ਖਿੱਚਿਆ। ਫਿਲਮ 'ਗੁੱਡੀਆ ਪਟੋਲੇ' 'ਚ ਵੀ ਤਾਨੀਆ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ।
Punjabi Bollywood Tadka
ਦੱਸਣਯੋਗ ਹੈ ਕਿ ਹੁਣ ਤਾਨੀਆ ਆਪਣੀ ਨਵੀਂ ਆ ਰਹੀ ਫਿਲਮ 'ਸੁਫਨਾ' 'ਚ ਐਮੀ ਵਿਰਕ ਨਾਲ ਬਤੌਰ ਨਾਇਕਾ ਪਰਦੇ 'ਤੇ ਆਉਣਾ ਉਸ ਦਾ ਇਕ ਵੱਡਾ ਸੁਫਨਾ ਪੂਰਾ ਹੋਣ ਬਰਾਬਰ ਹੈ। ਤਾਨੀਆ ਨੇ ਇਸ ਫਿਲਮ ਲਈ ਬਹੁਤ ਮਿਹਨਤ ਕੀਤੀ ਹੈ। ਇਸ ਫਿਲਮ ਦਾ ਸ਼ੂਟ 2 ਮਹੀਨੇ ਚੱਲਿਆ ਤੇ ਉਸ ਨੇ ਆਪਣਾ ਵਜ਼ਨ ਵੀ ਘਟਾਇਆ ਹੈ।
Punjabi Bollywood Tadka
'ਪੰਜ ਪਾਣੀ ਫਿਲਮਸ' ਬੈਨਰ ਦੀ ਪੇਸ਼ਕਸ਼ ਇਸ ਫਿਲਮ ਨੂੰ ਨਿਰਮਾਤਾ ਗੁਰਪ੍ਰੀਤ ਸਿੰਘ ਅਤੇ ਨਵਨੀਤ ਸਿੰਘ ਵਿਰਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਫਿਲਮ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਹਨ। ਇਹ ਫਿਲਮ ਇਕ ਰੋਮਾਂਟਿਕ ਕੈਮਿਸਟਰੀ ਵਾਲੀ ਫਿਲਮ ਹੈ।
Punjabi Bollywood Tadka


Tags: Upcoming MovieSufnaAmmy VirkTaniaJagjeet SandhuSeema KaushalJasmin BajwaKaka KautkiMohini ToorLakha LehriPunjabi Celebrity

About The Author

sunita

sunita is content editor at Punjab Kesari