FacebookTwitterg+Mail

ਹੁਣ ਇਸ ਤਰੀਕੇ ਨਾਲ ਫੈਨਜ਼ ਨੂੰ ਐਂਟਰਟੇਨ ਕਰ ਰਹੇ ਨੇ ਐਮੀ ਵਿਰਕ

ammy virk cover song video
11 June, 2020 03:29:17 PM

ਜਲੰਧਰ(ਬਿਊਰੋ) : ਐਮੀ ਵਿਰਕ ਵੱਲੋਂ ਫੈਨਜ਼ ਨੂੰ ਐਂਟਰਟੇਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਐਮੀ ਜਿੱਥੇ ਆਪਣੇ ਗੀਤਾਂ ਨਾਲ ਫੈਨਜ਼ ਨੂੰ ਐਂਟਰਟੇਨ ਕਰਦੇ ਆਏ ਨੇ ਠੀਕ ਉਸੇ ਤਰ੍ਹਾਂ ਐਮੀ ਹੁਣ ਆਪਣੇ ਕਵਰ ਵਰਜ਼ਨ ਨਾਲ ਸਰੋਤਿਆਂ ਨੂੰ ਐਂਟਰਟੇਨ ਕਰ ਰਹੇ ਨੇ। ਐਮੀ ਵਿਰਕ ਆਏ ਦਿਨੀਂ ਕਿਸੀ ਨਾ ਕਿਸੀ ਪੁਰਾਣੇ ਗਾਇਕਾਂ ਦੇ ਮਸ਼ਹੂਰ ਗੀਤਾਂ ਦੇ ਕਵਰ ਵਰਜ਼ਨ ਤਿਆਰ ਕਰਕੇ ੳੇੁਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹਨ। ਹਾਲ ਹੀ 'ਚ ਐਮੀ ਵਿਰਕ ਨੇ ਆਪਣੇ ਫੈਨਜ਼ ਨੂੰ ਹੋਰ ਐਂਟਰ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ। ਹੁਣ ਐਮੀ ਵਿਰਕ ਆਪਣੇ ਵੱਲੋਂ ਬਣਾਏ ਪੁਰਾਣੇ ਗੀਤਾਂ ਦੇ ਨਵੇਂ ਵਰਜ਼ਨ 'ਤੇ ਭੰਗੜਾ ਪਾਉਂਦੇ ਵੀ ਨਜ਼ਰ ਆ ਰਹੇ ਹਨ।

 

ਐਮੀ ਵਿਰਕ ਨੇ ਇੰਸ਼ਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਐਮੀ ਹੰਸ ਰਾਜ ਹੰਸ ਦੇ ਗੀਤ 'ਕੱਲੇ-ਕੱਲੇ ਹੋ' ਅਤੇ ਹਰਭਜਨ ਮਾਨ ਦੇ ਗੀਤ 'ਗੱਲਾਂ ਗੋਰਿਆਂ' ਦੇ ਆਪਣੇ ਵੱਲੋਂ ਬਣਾਏ ਕਵਰ ਵਰਜ਼ਨ 'ਤੇ ਭੰਗੜਾ ਪਾ ਰਹੇ ਹਨ।ਭੰਗੜੇ ਵਾਲੀ ਇਸ ਵੀਡੀਓ 'ਚ ਐਮੀ ਵਿਰਕ ਦੇ ਨਾਲ ਮਸ਼ਹੂਰ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਵੀ ਨਜ਼ਰ ਆ ਰਹੇ ਹਨ। ਐਮੀ ਵਿਰਕ ਦੀ ਮਜ਼ੇਦਾਰ ਵੀਡੀਓ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਫੈਨਜ਼ ਕਈ ਤਰ੍ਹਾਂ ਦੇ ਕੁਮੈਂਟ ਵੀ ਇਸ ਵੀਡੀਓ 'ਤੇ ਕਰ ਰਹੇ ਨੇ। 


Tags: Ammy Virk Punjabi Singer Cover Song Viral Video Cover Version Harbhajan Mann Hans Raj Hans Old Songs

About The Author

Lakhan

Lakhan is content editor at Punjab Kesari