FacebookTwitterg+Mail

'ਹਰਜੀਤਾ' ਫਿਲਮ ਦਾ ਪੋਸਟਰ ਰਿਲੀਜ਼, ਅਜਿਹੀ ਲੁੱਕ 'ਚ ਦਿਖੇ ਐਮੀ ਵਿਰਕ

ammy virk harjeeta
06 May, 2018 09:54:32 AM

ਜਲੰਧਰ(ਤਾਲਿਬ)— ਓਮ ਜੀ ਗਰੁੱਪ ਦੀ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ 'ਹਰਜੀਤਾ' ਜੋ ਕਿ 18 ਮਈ ਨੂੰ ਰਿਲੀਜ਼ ਹੋਵੇਗੀ, ਦਾ ਦੂਜਾ ਪੋਸਟਰ ਭਰਪੂਰ ਉਤਸ਼ਾਹ ਨਾਲ ਰਿਲੀਜ਼ ਕੀਤਾ ਗਿਆ। ਇਸ ਪੋਸਟਰ ਤੇ ਟਰੇਲਰ ਨੂੰ ਦਰਸ਼ਕਾਂ ਵਲੋਂ ਵੀ ਬੇਹੱਦ ਪਸੰਦ ਕੀਤਾ ਗਿਆ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਹਰਜੀਤਾ' ਫਿਲਮ ਦੇ ਪ੍ਰੋਡਿਊਸਰ ਮਨੀਸ਼ ਸਾਹਨੀ (ਓਮ ਜੀ ਗਰੁੱਪ) ਨੇ ਦੱਸਿਆ ਕਿ ਟਰੇਲਰ ਤੇ ਪੋਸਟਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka
ਯੂ-ਟਿਊਬ 'ਤੇ ਟਰੇਲਰ ਤੇ ਪੋਸਟਰ ਨੂੰ ਕੁਝ ਹੀ ਦਿਨਾਂ ਵਿਚ ਲਗਭਗ 4 ਮਿਲੀਅਨ ਵਿਊਜ਼ ਮਿਲ ਗਏ ਹਨ। ਪ੍ਰੋਡਿਊਸਰ ਮਨੀਸ਼ ਸਾਹਨੀ ਨੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਦਰਸ਼ਕਾਂ ਨੇ ਫਿਲਮ ਦੇ ਟਰੇਲਰ ਤੇ ਪੋਸਟਰ ਨੂੰ ਰਿਸਪਾਂਸ ਦਿੱਤਾ ਹੈ, ਉਸੇ ਤਰ੍ਹਾਂ ਉਹ 28 ਮਈ ਨੂੰ ਰਿਲੀਜ਼ ਹੋਣ ਵਾਲੀ 'ਹਰਜੀਤਾ' ਫਿਲਮ ਨੂੰ ਚੰਗਾ ਰਿਸਪਾਂਸ ਦੇਣਗੇ।
Punjabi Bollywood Tadka
ਦੱਸਣਯੋਗ ਹੈ ਕਿ ਇਸ ਫਿਲਮ 'ਚ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਹੈ। ਆਉਣ ਵਾਲੀ ਫਿਲਮ 'ਹਰਜੀਤਾ' ਭਾਰਤੀ ਹਾਕੀ ਖਿਡਾਰੀ ਹਰਜੀਤ ਸਿੰਘ ਤੁੱਲੀ ਦੀ ਕਹਾਣੀ 'ਤੇ ਅਧਾਰਿਤ ਹੈ। ਹਰਜੀਤ ਸਿੰਘ ਤੁੱਲੀ ਸਾਲ 2016 ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਨ। ਹਰਜੀਤ ਸਿੰਘ ਤੁੱਲੀ ਇਕ ਟਰੱਕ ਡਰਾਈਵਰ ਦਾ ਬੇਟਾ ਹੈ। ਹਰਜੀਤ ਕਿਵੇਂ-ਕਿਵੇਂ ਮੁਸ਼ਕਿਲਾਂ ਚੋਂ ਲੰਘ ਕੇ ਅੱਗੇ ਵਧਿਆ ਉਹ ਸਭ ਇਸ ਫਿਲਮ 'ਚ ਦਰਸਾਇਆ ਜਾਵੇਗਾ।
Punjabi Bollywood Tadka
ਫਿਲਮ 'ਚ ਐਮੀ ਵਿਰਕ ਹਰਜੀਤ ਸਿੰਘ ਤੁੱਲੀ ਦਾ ਕਿਰਦਾਰ ਨਿਭਾਵੇਗਾ। ਐਮੀ ਵਿਰਕ ਇਸ ਫਿਲਮ ਨੂੰ ਆਪਣੇ ਪ੍ਰੋਡਕਸ਼ਨ ਹਾਊਸ 'ਵਿਲਾਂਗਰ ਸਟੂਡੀਓ' ਅਤੇ 'ਸਿਜ਼ਲਿਨ ਪ੍ਰੋਡਕਸ਼ਨ' ਤੋਂ ਰਿਲੀਜ਼ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ ਨੂੰ ਜਗਦੀਪ ਸਿੱਧੂ ਨੇ ਲਿਖਿਆ ਹੈ। ਪੰਜਾਬੀ 'ਚ ਸੱਚੀ ਕਹਾਣੀ ਤੇ ਅਧਾਰਿਤ ਫਿਲਮਾਂ ਬਹੁਤ ਘੱਟ ਬਣਦੀਆਂ ਹਨ। ਫਿਲਮ 'ਹਰਜੀਤਾ' ਇਕ 'ਚ ਸੱਚੀ ਕਹਾਣੀ 'ਤੇ ਅਧਾਰਿਤ ਹੈ, ਜੋ ਕਿ ਪੰਜਾਬੀ ਸਿਨੇਮਾਂ ਲਈ ਇਕ ਬਹੁਤ ਵਧੀਆ ਉਪਰਾਲਾ ਹੈ।

 


Tags: Ammy VirkHarjeetaVillager StudiosSizzlin ProductionJadeep Sidhuਐਮੀ ਵਿਰਕਹਰਜੀਤਾ

Edited By

Sunita

Sunita is News Editor at Jagbani.