FacebookTwitterg+Mail

ਐਮੀ ਵਿਰਕ ਨੇ ਮਾਤਾ-ਪਿਤਾ ਨੂੰ ਤੋਹਫੇ 'ਚ ਦਿੱਤੀ ਲਗਜ਼ਰੀ ਕਾਰ

ammy virk has gifted luxurious range rover to his bebe baapu ji
08 May, 2019 11:03:30 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ 'ਚ ਧੱਕ ਪਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਹਾਲ ਹੀ 'ਚ ਆਪਣੇ ਮਾਤਾ-ਪਿਤਾ ਨੂੰ ਇਕ ਲਗਜ਼ਰੀ ਤੋਹਫਾ ਦਿੱਤਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ ਹਾਲ ਹੀ 'ਚ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਮਾਤਾ ਪਿਤਾ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।

 

ਇਸ ਤਸਵੀਰ ਰਾਹੀਂ ਐਮੀ ਵਿਰਕ ਨੇ ਆਪਣੇ ਮਾਤਾ-ਪਿਤਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਇਸ ਮੁਕਾਮ 'ਤੇ ਪਹੁੰਚਾਇਆ। ਐਮੀ ਵਿਰਕ ਨੇ ਤਸਵੀਰ ਸ਼ੇਅਰ ਕਰਦਿਆ ਲਿਖਿਆ“WAHEGURU ji di kirpa nal, maa peo dia duaawan nal, te mehnat naal ah din aye… supne sach hunde ne bas ohde layi mehnat zaroori aaa …WAHEGURU sarea de supne poore kare thnaks thoda sarea da mainu ethe tak lai k aun layi… bebe baapu”।

Punjabi Bollywood Tadka
ਦੱਸ ਦਈਏ ਕਿ ਐਮੀ ਵਿਰਕ ਵਲੋਂ ਸ਼ੇਅਰ ਕੀਤੀ ਮਾਤਾ-ਪਿਤਾ ਕੋਲ ਇਕ ਲਗਜ਼ਰੀ ਗੱਡੀ ਖੜ੍ਹੀ ਹੈ। ਇਹ ਲਗਜ਼ਰੀ ਕਾਰ ਐਮੀ ਵਿਰਕ ਨੇ ਆਪਣੇ ਮਾਤਾ ਪਿਤਾ ਨੂੰ ਤੋਹਫੇ 'ਚ ਦਿੱਤੀ ਹੈ, ਜਿਸ ਲਈ ਪਾਲੀਵੁੱਡ ਤੇ ਬਾਲੀਵੁੱਡ ਦੇ ਸਿਤਾਰੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਕਾਰ ਦੀ ਕੀਮਤ 4.05 ਕਰੋੜ ਦੱਸੀ ਜਾ ਰਹੀ ਹੈ।

 
 
 
 
 
 
 
 
 
 
 
 
 
 

@ammyvirk #newride #rangerover

A post shared by CHANDIGARH 🖖 (@i_love_chandigarh) on May 7, 2019 at 6:39am PDT


ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਐਮੀ ਵਿਰਕ ਆਪਣੀ ਆਉਣ ਵਾਲੀ ਫਿਲਮ 'ਮੁਕਲਾਵਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਹੈ। ਉਨ੍ਹਾਂ ਦੀ ਇਹ ਫਿਲਮ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਅਗਲੇ ਸਾਲ ਐਮੀ ਵਿਰਕ ਬਾਲੀਵੁੱਡ 'ਚ ਫਿਲਮ '83' ਰਾਹੀਂ ਡੈਬਿਊ ਕਰਨ ਜਾ ਰਹੇ ਹਨ, ਜਿਸ 'ਚ ਐਮੀ ਵਿਰਕ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਾਲ ਵੱਡੇ ਪਰਦੇ 'ਤੇ ਨਜ਼ਰ ਆਉਣਗੇ। 
 


Tags: Punjabi SuperstarAmmy VirkGifted LuxuriousRange Rover CarMother and FatherQismatSocial Media Handle Simerjit SinghMuklawaBollywood Debut831983 Cricket World Cup

Edited By

Sunita

Sunita is News Editor at Jagbani.