FacebookTwitterg+Mail

ਤਾਂ ਕੀ ਐਮੀ ਵਿਰਕ ਵੀ ਕਰ ਰਹੇ ਨੇ ਬਾਲੀਵੁੱਡ ਡੈਬਿਊ?

ammy virk kabir khan
10 July, 2018 03:05:56 PM

ਜਲੰਧਰ (ਬਿਊਰੋ)— ਪੰਜਾਬੀ ਸਿਤਾਰਿਆਂ ਨੇ ਬਾਲੀਵੁੱਡ 'ਚ ਜਾ ਕੇ ਪੰਜਾਬ ਦਾ ਮਾਣ ਵਧਾਇਆ ਹੈ। ਅਜਿਹੀ ਸ਼ਾਇਦ ਹੀ ਹੁਣ ਕੋਈ ਬਾਲੀਵੁੱਡ ਫਿਲਮ ਹੁੰਦੀ ਹੈ, ਜਿਸ 'ਚ ਪੰਜਾਬੀ ਗੀਤ ਜਾਂ ਪੰਜਾਬੀ ਟੱਚ ਨਾ ਹੋਵੇ। ਦਿਲਜੀਤ ਦੁਸਾਂਝ ਬਾਲੀਵੁੱਡ 'ਚ ਚੰਗਾ ਨਾਂ ਕਮਾ ਚੁੱਕੇ ਹਨ ਤੇ ਉਨ੍ਹਾਂ ਦੀ ਫਿਲਮ 'ਸੂਰਮਾ' ਇਸੇ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਜੱਸੀ ਗਿੱਲ ਦੀ ਡੈਬਿਊ ਬਾਲੀਵੁੱਡ ਫਿਲਮ 'ਹੈਪੀ ਫਿਰ ਭਾਗ ਜਾਏਗੀ' ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਾ ਹੈ। ਉਥੇ ਹਾਲ ਹੀ 'ਚ ਐਮੀ ਵਿਰਕ ਨੇ ਬਾਲੀਵੁੱਡ ਡਾਇਰੈਕਟਰ ਕਬੀਰ ਖਾਨ ਨਾਲ ਮੁਲਾਕਾਤ ਕੀਤੀ।
Punjabi Bollywood Tadka
ਐਮੀ ਵਿਰਕ ਨੇ ਸੋਸ਼ਲ ਮੀਡੀਆ 'ਤੇ ਕਬੀਰ ਖਾਨ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਕਬੀਰ ਖਾਨ। ਮਿਲ ਕੇ ਬਹੁਤ ਵਧੀਆ ਲੱਗਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਮਿਹਰ ਕਰੇ।' ਜੇਕਰ ਐਮੀ ਤੇ ਕਬੀਰ ਦੀ ਇਹ ਮੀਟਿੰਗ ਸਿਰੇ ਚੜ੍ਹਦੀ ਹੈ ਤਾਂ ਸਾਨੂੰ ਛੇਤੀ ਹੀ ਐਮੀ ਦੀ ਬਾਲੀਵੁੱਡ ਡੈਬਿਊ ਫਿਲਮ ਦੇਖਣ ਨੂੰ ਮਿਲੇਗੀ। ਐਮੀ ਦੀ ਆਖਰੀ ਰਿਲੀਜ਼ ਹੋਈ ਪੰਜਾਬੀ ਫਿਲਮ 'ਹਰਜੀਤਾ' ਸੀ, ਜਿਸ 'ਚ ਉਨ੍ਹਾਂ ਨੇ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ।


Tags: Ammy Virk Kabir Khan Bollywood Debue Punjabi Actor

Edited By

Rahul Singh

Rahul Singh is News Editor at Jagbani.