FacebookTwitterg+Mail

ਦੇਖੋ ਵਿਦੇਸ਼ 'ਚ ਐਮੀ ਵਿਰਕ ਨੇ ਕਿਸ ਨੂੰ ਬਣਾਇਆ ਆਪਣੀ ਮਾਂ, ਵੀਡੀਓ ਵਾਇਰਲ

ammy virk new video viral on social media
02 August, 2019 03:29:11 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰਾ ਤੇ ਗਾਇਕ ਐਮੀ ਵਿਰਕ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਏ ਹੋਏ ਹਨ। ਹਾਲ ਹੀ 'ਚ ਐਮੀ ਵਿਰਕ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਵਿਹਲੇ ਸਮੇਂ ਨੂੰ ਕਿਵੇਂ ਬਤੀਤ ਕਰਦੇ ਹਨ, ਦੱਸਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਐਮੀ ਵਿਰਕ ਆਪਣੇ ਇਕ ਸਾਥੀ ਨਾਲ ਨਜ਼ਰ ਆ ਰਹੇ ਹਨ, ਜਿਸ 'ਚ ਉਨ੍ਹਾਂ ਨੂੰ ਵਾਲ ਵਾਹੁਣ ਲਈ ਆਖ ਰਹੇ ਹਨ। 


ਦੱਸ ਦਈਏ ਕਿ ਐਮੀ ਵਿਰਕ ਦਾ ਇਹ ਵੀਡੀਓ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਉਹ ਕਹਿ ਰਹੇ ਨੇ 'ਵਾਲ ਵਾਹ ਦੇ ਮਾੜੇ ਜਿਹੇ ਮੇਰੇ, ਬੇਬੇ ਮੇਰੀ ਯੂ. ਕੇ. ਆਈ ਹੈ ਮੇਰੇ ਨਾਲ, ਜਿਸ 'ਤੇ ਉਨ੍ਹਾਂ ਦਾ ਸਾਥੀ ਆਖਦਾ ਹੈ ਕਿ ਛੁੱਟੀ ਹੈ। ਇਸ ਵੀਡੀਓ 'ਚ ਦੋਵਾਂ ਨੇ ਕਾਫੀ ਹਾਸਾ ਵੀ ਪਾਇਆ ਹੈ।' ਹਾਲਾਂਕਿ ਐਮੀ ਵਿਰਕ ਦਾ ਇਹ ਵੀਡੀਓ ਕਦੋਂ ਦਾ ਹੈ, ਇਸ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਪਤਾ। 

 

ਦੱਸਣਯੋਗ ਹੈ ਕਿ ਐਮੀ ਵਿਰਕ ਕਈ ਹਿੱਟ ਪੰਜਾਬੀ ਗੀਤਾਂ ਦੇ ਨਾਲ-ਨਾਲ ਕਈ ਸੁਪਰਹਿੱਟ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਮੁਕਲਾਵਾ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਨ੍ਹੀਂ ਦਿਨੀਂ ਐਮੀ ਵਿਰਕ ਆਪਣੀ ਬਾਲੀਵੁੱਡ ਫਿਲਮ '83' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। 


Tags: Ammy VirkSocial MediaVideo ViralBambukat Ardaas Nikka Zaildar Laung Laachi

Edited By

Sunita

Sunita is News Editor at Jagbani.