FacebookTwitterg+Mail

'ਸੁਫਨਾ' ਦਾ ਪਹਿਲਾ ਆਫੀਸ਼ੀਅਲ ਪੋਸਟਰ ਆਊਟ, ਫੌਜੀ ਵਰਦੀ 'ਚ ਦਿਸੇ ਐਮੀ ਵਿਰਕ

ammy virk shares his upcoming movie sufna first official poster
20 November, 2019 11:29:41 AM

ਜਲੰਧਰ (ਬਿਊਰੋ) — ਜਗਦੀਪ ਸਿੱਧੂ ਦੀ ਆਉਣ ਵਾਲੀ ਫਿਲਮ 'ਸੁਫਨਾ' ਨੂੰ ਲੈ ਕੇ ਐਮੀ ਵਿਰਕ ਕਾਫੀ ਉਤਸੁਕ ਨਜ਼ਰ ਆ ਰਹੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦਾ ਪਹਿਲਾ ਆਫੀਸ਼ੀਅਲ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ''ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ…ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ... ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ..…ਆਮ ਜਿਹੇ ਲੋਕਾਂ ਦੇ ਸੁਫ਼ਨਿਆਂ ਦੀ ਗੱਲ...ਮਿਊਜ਼ਿਕਲ ਲਵ ਸਟੋਰੀ (ਸੁਫਨਾ) ਰਿਲੀਜ਼ਿੰਗ 14 ਫਰਵਰੀ 2020।'' ਗੱਲ ਕਰੀਏ ਪੋਸਟਰ ਦੀ ਤਾਂ ਐਮੀ ਵਿਰਕ ਫੌਜੀ ਵਰਦੀ 'ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਨਿੱਕੀ ਬੱਚੀ ਨੂੰ ਗੋਦੀ ਚੁੱਕਿਆ ਹੋਇਆ ਹੈ। ਦਰਸ਼ਕਾਂ ਵੱਲੋਂ ਪੋਸਟਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਦੱਸ ਦਈਏ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਕਰ ਰਹੇ ਹਨ। ਇਸ ਫਿਲਮ 'ਚ ਮੁੱਖ ਭੂਮਿਕਾ 'ਚ ਐਮੀ ਵਿਰਕ ਤੇ ਤਾਨੀਆ ਨਜ਼ਰ ਆਉਣਗੇ। 'ਸੁਫਨਾ' ਫਿਲਮ ਅਗਲੇ ਸਾਲ 14 ਫਰਵਰੀ ਵੈਲੇਨਟਾਈਨ ਡੇਅ ਵਾਲੇ ਦਿਨ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ।

 


Tags: Ammy VirkShares Upcoming MovieSufnaFirst Official PosterPunjabi Celebrity

Edited By

Sunita

Sunita is News Editor at Jagbani.