FacebookTwitterg+Mail

ਐਮੀ ਵਿਰਕ ਨੇ ਸ਼ੁਰੂ ਕੀਤੀ 'ਸੁਫਨਾ' ਦੀ ਸ਼ੂਟਿੰਗ, ਨਿਰਦੇਸ਼ਕ ਨੇ ਸਾਂਝੀ ਕੀਤੀ ਤਸਵੀਰ

ammy virk sufna shoot start written and directed by jagdeep sidhu
17 October, 2019 10:10:36 PM

ਮੁੰਬਈ (ਬਿਊਰੋ) — ਸਾਲ 2018 'ਚ ਫਿਲਮ 'ਕਿਸਮਤ' ਅਜਿਹੇ ਪਿਆਰ ਦੀ ਕਹਾਣੀ ਜਿਹੜੀ ਹਰ ਕਿਸੇ ਦੇ ਦਿਲ ਨੂੰ ਛੂਹ ਗਈ ਸੀ। ਫਿਲਮ ਦੇ ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਵੀ ਉਸ ਫਿਲਮ ਰਾਹੀਂ ਸਿਨੇਮਾ 'ਤੇ ਆਪਣੀ ਵੱਖਰੀ ਛਾਪ ਛੱਡੀ। ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਅਦਾਕਾਰੀ ਵੀ ਦਿਲ ਜਿੱਤ ਕੇ ਲੈ ਗਈ। ਹੁਣ 'ਕਿਸਮਤ' ਫਿਲਮ ਦੀ ਇਹ ਟੀਮ ਅਗਲੇ ਸਾਲ ਇਕ ਵਾਰ ਫਿਰ ਫਿਲਮ 'ਸੁਫਨਾ' ਨਾਲ ਵਾਪਸੀ ਕਰਨ ਵਾਲੀ ਹੈ। ਹਾਲਾਂਕਿ ਇਸ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ।

 

ਦੱਸ ਦਈਏ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਨੇ ਨਾਇਕ ਐਮੀ ਵਿਰਕ ਨਾਲ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਫਿਲਮ 'ਚ ਐਮੀ ਦੇ ਨਾਲ ਅਦਾਕਾਰਾ ਤਾਨੀਆ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। 'ਸੁਫਨਾ' ਫਿਲਮ ਰੋਮਾਂਟਿਕ ਡਰਾਮਾ ਹੋਣ ਵਾਲੀ ਹੈ, ਜਿਹੜੀ 14 ਫਰਵਰੀ ਯਾਨੀ 2020 'ਚ ਵੈਲੇਨਟਾਈਨ ਡੇਅ ਵਾਲੇ ਦਿਨ ਰਿਲੀਜ਼ ਹੋਣ ਜਾ ਰਹੀ ਹੈ।

 

ਦੱਸਣਯੋਗ ਹੈ ਕਿ ਫਿਲਮ 'ਸੁਫਨਾ' ਲਈ ਨਿਰਦੇਸ਼ਕ ਜਗਦੀਪ ਸਿੱਧੂ ਕਾਫੀ ਉਤਸਾਹਿਤ ਹਨ। ਇਹ ਵੀ ਦੱਸ ਦਈਏ ਕਿ 21 ਫਰਵਰੀ ਨੂੰ ਗਿੱਪੀ ਗਰੇਵਾਲ ਦੀ ਫਿਲਮ 'ਇਕ ਸੰਧੂ ਹੁੰਦਾ ਸੀ' ਦੀ ਰਿਲੀਜ਼ ਤਰੀਕ ਰੱਖੀ ਗਈ ਸੀ ਪਰ ਜਗਦੀਪ ਸਿੱਧੂ ਵੱਲੋਂ ਗਿੱਪੀ ਗਰੇਵਾਲ ਨੂੰ ਬੇਨਤੀ ਕਰਨ 'ਤੇ ਉਨ੍ਹਾਂ ਆਪਣੀ ਫਿਲਮ ਦੀ ਰਿਲੀਜ਼ ਤਰੀਕ ਬਦਲ ਕੇ 28 ਫਰਵਰੀ ਰੱਖ ਲਈ ਹੈ। 'ਕਿਸਮਤ' ਫਿਲਮ 2018 ਦੀਆਂ ਸਭ ਤੋਂ ਵੱਧ ਹਿੱਟ ਫਿਲਮਾਂ 'ਚੋਂ ਸੀ।


Tags: Ammy VirkSufnaShoot StartJagdeep SidhuPunjabi Celebrity

Edited By

Sunita

Sunita is News Editor at Jagbani.