ਮੁੰਬਈ (ਬਿਊਰੋ)— ਭੋਜਪੁਰੀ ਅਭਿਨੇਤਰੀ ਆਮਰਪਾਲੀ ਦੁਬੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਉਸ ਨੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਸਅਲ, ਇਸ ਵੀਡੀਓ 'ਚ ਉਹ 'ਵੋਡਕਾ ਲਗਾਕੇ...' 'ਤੇ ਸ਼ਾਨਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਉਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਭੋਜਪੁਰੀ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਜੋੜੀ ਆਮਰਪਾਲੀ ਦੁਬੇ ਅਤੇ ਨਿਰਹੁਆ ਦਾ ਇਕ ਗੀਤ ਯੂਟਿਊਬ 'ਤੇ ਵਾਇਰਲ ਹੋਇਆ ਸੀ। ਗੀਤ ਦੇ ਬੋਲ ਹਨ 'ਫਗੁਆ ਮੇਂ ਫਟਤਾ ਜਵਾਨੀ'। ਇਸ ਰੋਮਾਂਟਿਕ ਗੀਤ ਨੂੰ ਪ੍ਰਵੇਸ਼ ਲਾਲ ਯਾਦਵ ਅਤੇ ਆਮ੍ਰਪਾਲੀ ਨੇ ਮਿਲ ਕੇ ਗਾਇਆ ਹੈ। ਗੀਤ ਦੇ ਬੋਲ ਪਿਆਰੇ ਲਾਲ ਯਾਦਵ ਵਲੋਂ ਲਿਖੇ ਗਏ ਅਤੇ ਮਧੁਕਰ ਆਨੰਦ ਵਲੋਂ ਮਿਊਜ਼ਿਕ ਦਿੱਤਾ ਗਿਆ ਹੈ।