FacebookTwitterg+Mail

ਅਮਰਿੰਦਰ ਗਿੱਲ ਤੇ ਸਜਨ ਅਦੀਬ ਦੇ ਦੀਵਾਨੇ ਹੋਏ ਜੱਸੀ ਗਿੱਲ

amrinder gill   sajjan adeeb song line share by jassie gill
02 June, 2019 05:20:12 PM

ਜਲੰਧਰ (ਬਿਊਰੋ) - ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜਿਆ ਹਰੇਕ ਵਿਅਕਤੀ ਹਮੇਸ਼ਾ ਇੰਡਸਟਰੀ ਨਾਲ ਜੁੜੇ ਸਾਥੀ ਕਲਾਕਾਰਾਂ ਦੀ ਸਪੋਰਟ ਕਰਦੇ ਰਹਿੰਦੇ ਹਨ ਪਰ ਹਰੇਕ ਕਲਾਕਾਰ ਦਾ ਵੱਖਰਾ ਤਰੀਕਾ ਹੁੰਦਾ ਹੈ। ਹਾਲ ਹੀ 'ਚ ਜੱਸੀ ਗਿੱਲ ਨੇ ੫ ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' ਨੂੰ ਇਕ ਖਾਸ ਤਰੀਕੇ ਨਾਲ ਪ੍ਰਮੋਟ ਕੀਤਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਜੱਸੀ ਗੱਲ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ 'ਚ ਜੱਸੀ ਗਿੱਲ ਨੇ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਦੀ ਆਉਣ ਵਾਲੀ ਫਿਲਮ 'ਲਾਈਏ ਜੇ ਯਾਰੀਆਂ' ਦੇ ਗੀਤ 'ਦਰਸ਼ਨ ਮਹਿੰਗੇ' ਦੀਆਂ ਕੁਝ ਲਾਈਨਾਂ ਲਿਖੀਆਂ ਹਨ। ਜੱਸੀ ਗਿੱਲ ਨੇ ਲਿਖਿਆਂ ਹੈ  'Chakk saste krte ni darshan hun mitran ne mehnge '

 
 
 
 
 
 
 
 
 
 
 
 
 
 

Chakk saste krte ni darshan hun mitran ne mehnge ❤️

A post shared by Jassie Gill (@jassie.gill) on Jun 1, 2019 at 7:35am PDT

ਇਸ ਪੋਸਟ ਤੋਂ ਲੱਗਦਾ ਹੈ ਕਿ ਜੱਸੀ ਗਿੱਲ ਵੀ 'ਲਾਈਏ ਜੇ ਯਾਰੀਆਂ' ਫਿਲਮ ਨੂੰ ਸਪੋਰਟ ਕਰ ਰਹੇ ਹਨ। 'ਰਿਦਮ ਬੁਆਏਜ਼' ਤੇ 'ਪਪੀਲੀਓ ਮੀਡੀਆ' ਵੱਲੋਂ ਪ੍ਰੋਡਿਊਸ ਕੀਤੀ ਇਸ ਫਿਲਮ ਨੂੰ ਨਾਮੀਂ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ।ਇਸ ਫਿਲਮ 'ਚ ਹਰੀਸ਼ ਵਰਮਾ, ਅਮਰਿੰਦਰ ਗਿੱਲ, ਰੁਬੀਨਾ ਬਾਜਵਾ ਤੇ ਰੂਪੀ ਗਿੱਲ ਨੇ ਅਹਿਮ ਭੂਮਿਕਾ ਨਿਭਾਈ ਹੈ।


Tags: Jassi GillAmrinder GillSajjan AdeebDarshan Mehenge SongPunjabi MoviePollywood UpdateLaiye Je Yaarian

About The Author

Lakhan

Lakhan is content editor at Punjab Kesari