FacebookTwitterg+Mail

'ਲਹੌਰੀਏ' ਨੂੰ 'ਅੰਗਰੇਜ' ਤੋਂ ਵੀ ਵੱਧ ਮਿਲੇਗਾ ਪਿਆਰ : ਸਰਗੁਣ ਮਹਿਤਾ

amrinder gill
27 April, 2017 11:31:40 AM
ਜਲੰਧਰ— ਪੰਜਾਬੀ ਸਿਨਮੇ ਦੇ ਇਤਿਹਾਸਕ ਪੰਨਿਆਂ ਦਾ ਹਿੱਸਾ ਬਣ ਚੁੱਕੀ ਪੰਜਾਬੀ ਫ਼ਿਲਮ 'ਅੰਗਰੇਜ' ਤੋਂ ਬਾਅਦ ਹੁਣ 'ਲਹੌਰੀਏ' ਨੂੰ ਦਰਸ਼ਕ ਉਸ ਤੋਂ ਵੱਧ ਪਿਆਰ ਦੇਣਗੇ। ਸਰਗੁਣ ਮਹਿਤਾ ਅਤੇ ਅਮਰਿੰਦਰ ਗਿੱਲ ਦੀ ਇਹ ਤੀਜੀ ਫ਼ਿਲਮ ਹੈ। ਸਰਗੁਣ ਤੇ ਅਮਰਿੰਦਰ ਗਿੱਲ ਦੀ ਜੋੜੀ ਦੀ ਇਹ ਫ਼ਿਲਮ 'ਲਹੌਰੀਏ' 12 ਮਈ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦਾ ਟ੍ਰੇਲਰ ਅਤੇ ਮਿਊਜਿਕ ਨੂੰ ਹਰ ਪਾਸੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਆਪਣੀਆਂ ਸਮਕਾਲੀ ਅਤੇ ਸੀਨੀਅਰ ਹੀਰੋਇਨਾਂ ਨੂੰ ਤੇਜ਼ੀ ਨਾਲ ਪਛਾੜਦੀ ਜਾ ਰਹੀ ਸਰਗੁਣ ਦਾ ਟੈਲੀਵਿਜ਼ਨ ਤੋਂ ਪੰਜਾਬੀ ਸਿਨਮੇ ਤੱਕ ਦਾ ਸਫ਼ਰ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਇਹ ਸਰਗੁਣ ਦੀ ਕਿਸਮਤ ਅਤੇ ਮਿਹਨਤ ਦਾ ਹੀ ਨਤੀਜਾ ਹੈ ਕਿ ਪੰਜਾਬ 'ਚ ਹੁੰਦੇ ਫ਼ਿਲਮ ਐਵਾਰਡ 'ਚ ਉਸ ਨੂੰ ਸਰਬੋਤਮ ਹੀਰੋਇਨ ਦਾ ਖ਼ਿਤਾਬ ਹਾਸਲ ਹੋਇਆ। ਪੰਜਾਬੀ ਚ ਪਹਿਲੀ ਵਾਰ ਹੋਏ ਫ਼ਿਲਮ ਫ਼ੇਅਰ ਐਵਾਰਡ 'ਚ ਵੀ ਸਰਗੁਣ ਨੂੰ ਸਰਬੋਤਮ ਹੀਰੋਇਨ ਦੀ ਟ੍ਰਾਫ਼ੀ ਦਿੱਤੀ ਗਈ। ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਮੁੰਬਈ 'ਚ ਮਸ਼ਰੂਫ ਚੰਡੀਗੜ ਦੀ ਇਹ ਕੁੜੀ ਪੰਜਾਬੀ ਦਰਸ਼ਕਾਂ ਦੀ ਧੰਨ ਕੌਰ ਬਣਕੇ ਉਹਨਾਂ ਦੇ ਦਿਲਾਂ 'ਤੇ ਰਾਜ ਕਰੇਗੀ।
ਸਰਗੁਣ ਦੱਸਦੀ ਹੈ ਕਿ ਪੰਜਾਬੀ ਸਿਨੇਮੇ ਨਾਲ ਉਹ ਇਤਫ਼ਾਕ ਵੱਸ ਹੀ ਜੁੜੀ ਹੈ। ਚੰਡੀਗੜ ਦੀ ਜੰਮਪਲ ਹੋਣ ਦੇ ਬਾਵਜੂਦ ਉਸ ਨੇ ਕਦੇ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਉਹ ਮੁੰਬਈ 'ਚ ਸਰਗਰਮ ਸੀ 'ਤੇ ਉਥੇ ਹੀ ਰਹਿਣਾ ਚਾਹੁੰਦੀ ਸੀ। ਅੰਗਰੇਜ ਦੇ ਲੇਖਕ ਅੰਬਰਦੀਪ ਸਿੰਘ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ। ਉਹ ਦੋਵੇਂ 'ਕਾਮੇਡੀ ਨਾਈਟ ਦੇ ਆਜੂਬੇ' ਦਾ ਹਿੱਸਾ ਰਹੇ ਹਨ। ਅੰਬਰ ਨੇ ਹੀ ਉਸ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਸੀ। ਉਸ ਲਈ 'ਧੰਨ ਕੌਰ' ਦਾ ਕਿਰਦਾਰ ਨਿਭਾਉਣਾ ਬੇਹੱਦ ਮੁਸ਼ਕਲ ਸੀ, ਪਰ ਉਸ ਨੂੰ ਸਫ਼ਲਤਾ ਮਿਲੀ। ਸਰਗੁਣ ਮੁਤਾਬਕ ਓਨੀ ਪਛਾਣ ਉਸ ਨੂੰ ਛੋਟੇ ਪਰਦੇ ਤੋਂ ਨਹੀਂ ਮਿਲੀ, ਜਿੰਨੀ ਜਲਦੀ ਮਕਬੂਲੀਅਤ ਉਸ ਨੂੰ ਇਸ ਇਕੋ ਪੰਜਾਬੀ ਫ਼ਿਲਮ ਨਾਲ ਮਿਲੀ ਹੈ। ਇਸ ਫ਼ਿਲਮ ਤੋਂ ਬਾਅਦ ਉਸ ਨੂੰ ਲਗਾਤਾਰ ਪੰਜਾਬੀ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆਉਣੀਆਂ ਸ਼ੁਰੂ ਹੋਈਆਂ। ਅਮਰਿੰਦਰ ਗਿੱਲ ਨਾਲ ਹੀ 'ਲਵ ਪੰਜਾਬ' 'ਚ ਨਜ਼ਰ ਆਈ ਸਰਗੁਣ ਨੂੰ ਇਸ ਫ਼ਿਲਮ ਨੇ ਕਾਫ਼ੀ ਫ਼ਾਇਦਾ ਦਿੱਤਾ।
ਕੁਝ ਮਹੀਨੇ ਪਹਿਲਾਂ ਹੀ ਜਿੰਮੀ ਸ਼ੇਰਗਿੱਲ ਨਾਲ 'ਜਿੰਦੂਆ' 'ਚ ਨੀਰੂ ਬਾਜਵਾ ਨੂੰ ਬਰਾਬਰ ਦੀ ਟੱਕਰ ਦੇਣ ਵਾਲੀ ਸਰਗੁਣ ਆਪਣੀ ਨਵੀਂ ਫ਼ਿਲਮ 'ਲਹੌਰੀਏ' ਬਾਰੇ ਉਹ ਦੱਸਦੀ ਹੈ ਕਿ ਇਸ ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ। ਇਸ ਵਾਰ ਉਸ ਨੇ ਹੀ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਅੰਗਰੇਜ ਵਾਂਗ ਇਹ ਫ਼ਿਲਮ ਵੀ ਪੀਰੀਅਡ ਫ਼ਿਲਮ ਹੈ, ਪਰ ਇਸ 'ਚ ਅਜੌਕੇ ਦੌਰ ਦੇ ਵੀ ਰੰਗ ਦੇਖਣ ਨੂੰ ਮਿਲਣਗੇ। ਇਸ ਰੋਮਾਂਟਿਕ ਲਵ ਸਟੋਰੀ 'ਚ ਦਰਸ਼ਕ ਇਕ ਵਾਰ ਫਿਰ ਤੋਂ ਉਸ ਦੀ ਅਤੇ ਅਮਰਿੰਦਰ ਦੀ ਜੋੜੀ ਨੂੰ ਪਸੰਦ ਕਰਨਗੇ। ਉਹ ਫ਼ਿਲਮ 'ਚ ਆਪਣੀ ਲੁੱਕ ਨੂੰ ਲੈ ਕੇ ਬਹੁਤ ਖੁਸ਼ ਹੈ। ਇਸ ਫ਼ਿਲਮ 'ਚ ਉਨ੍ਹਾਂ ਤੋਂ ਇਲਾਵਾ ਰਾਜੀਵ ਠਾਕੁਰ, ਯੁਵਰਾਜ ਹੰਸ ਅਤੇ ਪੰਜਾਬੀ ਗਾਇਕਾ ਨਿਮਰਤ ਖਹਿਰਾ ਵੀ ਨਜ਼ਰ ਆਵੇਗੀ।

Tags: Amrinder GillLahoriyeSargun MehtaYuvraj HansNimrat KhairaGuggu GillSardar SohiNirmal Rishiਲਹੌਰੀਏਸਰਗੁਣ ਮਹਿਤਾਅਮਰਿੰਦਰ ਗਿੱਲ