FacebookTwitterg+Mail

ਅਮੀਰਾਂ 'ਤੇ ਕਿਉਂ ਮਰਿਆ ਕਿੱਕਰ ਸਿੰਘ 'ਲਹੌਰੀਏ' 'ਚ ਦੱਸਣਗੇ ਅਮਰਿੰਦਰ ਗਿੱਲ

amrinder gill
09 May, 2017 03:23:03 PM

ਜਲੰਧਰ— ਪੰਜਾਬੀ ਮਸ਼ਹੂਰ ਅਭਿਨੇਤਾ ਅਮਰਿੰਦਰ ਗਿੱਲ ਪੰਜਾਬੀਆਂ ਦਾ ਹਰਮਨ ਪਿਆਰਾ ਹੈ। ਉਸ ਦੀ ਗਾਇਨ ਸ਼ੈਲੀ ਨਿਰਾਲੀ ਤੇ ਮੌਲਿਕ ਹੈ। ਜੇ ਗਾਇਕੀ ਦੇ ਖ਼ੇਤਰ 'ਚ ਨਵੇਂ ਤਜਰਬੇ ਕਰਨ ਦਾ ਉਸ ਨੂੰ ਮਾਣ ਹਾਸਲ ਹੈ ਤਾਂ 'ਅੰਗਰੇਜ' ਜ਼ਰੀਏ ਪੰਜਾਬੀ ਸਿਨੇਮੇ 'ਚ ਵੱਡੀ ਤਬਦੀਲੀ ਲਿਆਉਣ ਦਾ ਸਿਹਰਾ ਵੀ ਉਸੇ ਸਿਰ ਬੱਝਦਾ ਹੈ। ਅਮਰਿੰਦਰ ਪੰਜਾਬੀ ਦੇ ਉਨ੍ਹਾਂ ਗਾਇਕਾਂ 'ਚੋਂ ਹੈ, ਜਿਸ ਦਾ ਸ਼ਾਇਦ ਹੀ ਕੋਈ ਗੀਤ ਫ਼ਲਾਪ ਹੋਇਆ ਹੋਵੇ। ਅਮਰਿੰਦਰ ਆਪਣੀ ਮਰਜੀ ਨਾਲ ਗੀਤ ਗਾਉਂਦਾ ਹੈ। ਉਸ ਦੀ ਪਲੇਠੀ ਫ਼ਿਲਮ 'ਇਕ ਕੁੜੀ ਪੰਜਾਬ ਦੀ' ਸੀ। ਨਿਰਦੇਸ਼ਕ ਮਨਮੋਹਨ ਸਿੰਘ ਦੀ ਇਸ ਫ਼ਿਲਮ ਨੂੰ ਰੁਲਵਾਂ ਮਿਲਵਾਂ ਹੰਗਾਰਾ ਮਿਲਿਆ ਸੀ। ਇਸ ਮਗਰੋਂ ਉਸ ਦੀਆਂ ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ਆਈਆਂ ਪਰ ਪੰਜਾਬੀ ਹੀਰੋ ਵਜੋਂ ਉਸ ਦੀ ਅਸਲ ਸ਼ੁਰੂਆਤ ਪੰਜਾਬੀ ਫ਼ਿਲਮ 'ਗੋਰਿਆਂ ਨੂੰ ਦਫ਼ਾ ਕਰੋ' ਨਾਲ ਹੋਈ। ਨਿਰਦੇਸ਼ਕ ਪੰਕਜ ਬਤਰਾ ਤੇ ਲੇਖਕ ਅੰਬਰਦੀਪ ਸਿੰਘ ਨੇ ਅਮਰਿੰਦਰ ਵਿਚਲੇ ਅਸਲ ਅਦਾਕਾਰ ਦੀ ਪਛਾਣ ਕਰਦਿਆਂ ਉਸ ਨੂੰ ਪਰਦੇ 'ਤੇ ਢੁਕਵੇਂ ਰੂਪ 'ਚ ਪੇਸ਼ ਕੀਤਾ। ਇਸ ਫ਼ਿਲਮ ਨੇ ਅਮਰਿੰਦਰ ਨੂੰ ਸਫ਼ਲ ਹੀਰੋ ਬਣਾ ਦਿੱਤਾ। ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ 'ਅੰਗਰੇਜ' ਨੇ ਨਾ ਕੇਵਲ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ, ਸਗੋਂ ਅਮਰਿੰਦਰ ਗਿੱਲ ਨੂੰ ਪੰਜਾਬੀ ਦੇ ਟੌਪ 3 ਸਟਾਰਾਂ ਦੀ ਕਤਾਰ 'ਚ ਲਿਆ ਖੜਾ ਕੀਤਾ। ਇਸ ਫ਼ਿਲਮ 'ਚ ਉਸ ਵੱਲੋਂ ਨਿਭਾਇਆ ਇਕ ਸਧਾਰਨ ਜਿਹੇ ਮੁੰਡੇ ਅੰਗਰੇਜ ਦਾ ਕਿਰਦਾਰ ਇਸ ਕਦਰ ਮਕਬੂਲ ਹੋਇਆ ਕਿ ਉਹ ਅਗਲੇ ਤਿੰਨ ਚਾਰ ਸਾਲਾਂ ਲਈ ਵਿਅਸਥ ਹੋ ਗਿਆ। ਹੁਣ ਉਸ ਦਾ ਸਮਾਂ ਹੋਰ ਕੀਮਤੀ ਹੋ ਗਿਆ। ਉਸ ਨੂੰ ਆਏ ਦਿਨ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ ਪਰ ਉਹ ਹੁਣ ਆਪਣੇ ਘਰੇਲੂ ਪ੍ਰੋਡਕਸ਼ਨ ਹਾਊਸ 'ਚ ਹੀ ਫ਼ਿਲਮਾਂ ਕਰਨ ਨੂੰ ਤਰਜ਼ੀਹ ਦੇ ਰਿਹਾ ਹੈ।

'ਲਵ ਪੰਜਾਬ' ਉਸ ਦੀ ਦੂਜੀ ਪਾਰੀ ਦੀ ਤੀਜੀ ਫ਼ਿਲਮ ਸੀ, ਜਿਸ ਨੇ ਲਗਾਤਾਰ ਸਫ਼ਲਤਾ ਪੱਖੋਂ ਇਤਿਹਾਸ ਰਚਿਆ। ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ 'ਲਾਹੌਰੀਏ' 12 ਮਈ ਨੂੰ ਪਰਦਾਪੇਸ਼ ਹੋ ਰਹੀ ਹੈ। ਇਸ ਫ਼ਿਲਮ 'ਚ ਉਸ ਦੀ ਹੀਰੋਇਨ ਸਰਗੁਣ ਮਹਿਤਾ ਹੈ। ਸਰਗੁਣ ਨਾਲ ਇਹ ਉਸ ਦੀ ਤੀਜੀ ਫ਼ਿਲਮ ਹੈ। ਇਸ ਫ਼ਿਲਮ ਦਾ ਟਰੇਲਰ ਅਤੇ ਮਿਊਜ਼ਿਕ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਅਮਰਿੰਦਰ ਗਿੱਲ ਇਸ ਆਸ 'ਚ ਹੈ ਕਿ ਇਹ ਫ਼ਿਲਮ 'ਅੰਗਰੇਜ' ਦੀ ਸਫ਼ਲਤਾ ਦਾ ਅੰਮ੍ਰਿਤਸਰ ਤੋਂ ਉੱਠ ਕੇ ਸੁਮੱਚੀ ਦੁਨੀਆਂ 'ਚ ਨਾਮਣਾ ਖੱਟਣ ਵਾਲਾ ਅਮਰਿੰਦਰ ਗਿੱਲ ਦੀ ਇਹ ਖੂਬੀ ਹੈ ਕਿ ਉਹ ਕਾਹਲ ਤੋਂ ਕੰਮ ਨਹੀਂ ਲੈਂਦਾ। ਇਹੀ ਵਜਾ ਹੈ ਕਿ ਉਸ ਦਾ ਹਰ ਗੀਤ, ਹਰ ਫ਼ਿਲਮ ਦਰਸ਼ਕਾਂ ਦੀ ਕਸਵੱਟੀ 'ਤੇ ਖ਼ਰਾ ਉਤਰ ਰਹੀ ਹੈ। ਆਪਣੀ ਇਸ ਤਾਜਾ ਫ਼ਿਲਮ 'ਲਹੌਰੀਏ' ਬਾਰੇ ਉਹ ਦੱਸਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ ਦੀ ਹੈ। ਨਿਰਦੇਸ਼ਕ ਵਜੋਂ ਅੰਬਰ ਦੀ ਇਹ ਪਹਿਲੀ ਫ਼ਿਲਮ ਹੈ। ਇਸ 'ਚ ਉਸ ਨਾਲ ਯੁਵਰਾਜ ਹੰਸ, ਨਿਮਰਤ ਖਹਿਰਾ, ਗੱਗੂ ਗਿੱਲ, ਰਾਜੀਵ ਠਾਕੁਰ, ਹੌਬੀ ਧਾਲੀਵਾਲ, ਸੰਦੀਪ ਮੱਲੀ ਸਮੇਤ ਕਈ ਨਾਮੀਂ ਚਿਹਰਿਆਂ ਨੇ ਕੰਮ ਕੀਤਾ ਹੈ। ਫ਼ਿਲਮ ਦੀ ਕਹਾਣੀ ਲਹਿੰਦੇ ਅਤੇ ਚੜ•ਦੇ ਪੰਜਾਬ ਦੀ ਗੱਲ ਕਰਦੀ ਹੈ। ਫ਼ਿਲਮ 'ਚ ਉਹ ਕਿੱਕਰ ਸਿੰਘ ਨਾਂ ਦੇ ਨੌਜਵਾਨ ਦੇ ਕਿਰਦਾਰ 'ਚ ਨਜ਼ਰ ਆਵੇਗਾ। ਕਿੱਕਰ ਸਿੰਘ ਨੂੰ ਤਾਰਾਂ ਪਾਰ ਯਾਨੀਕਿ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਇਹ ਪਿਆਰ ਕਰਨ ਲਈ ਉਹ ਕੀ ਹੀਲੇ ਵਸੀਲੇ ਕਰਦਾ ਹੈ। ਇਹੀ ਦਿਲਚਸਪੀ ਭਰਿਆ ਹੈ। ਇਹ ਫਿਲਮ 12 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Tags: Amrinder GillLahoriyeSargun MehtaYuvraj HansNimrat KhairaGuggu GillSardar Sohiਅਮਰਿੰਦਰ ਗਿੱਲਲਹੌਰੀਏ