FacebookTwitterg+Mail

ਸਾਦਗੀ, ਮੁਹੱਬਤ, ਹਾਸਾ ਅਤੇ ਸਿੱਖਿਆ ਆਦਿ ਦੇ ਪ੍ਰਗਟਾਵੇ 'ਚ ਪੰਜਾਬੀ ਸੱਭਿਆਚਾਰ ਦੀ ਨਿਵੇਕਲੀ ਪਛਾਣ ਦਰਸਾਵੇਗੀ 'ਲਹੌਰੀਏ'

amrinder gill
12 May, 2017 01:48:36 PM
ਜਲੰਧਰ— ਪੰਜਾਬੀ ਮਸ਼ਹੂਰ ਅਭਿਨੇਤਾ ਅਮਰਿੰਦਰ ਗਿੱਲ ਪੰਜਾਬੀਆਂ ਦਾ ਹਰਮਨ ਪਿਆਰਾ ਹੈ। ਉਸ ਦੀ ਗਾਇਨ ਸ਼ੈਲੀ ਨਿਰਾਲੀ ਤੇ ਮੌਲਿਕ ਹੈ। ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ 'ਅੰਗਰੇਜ' ਨੇ ਨਾ ਕੇਵਲ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ, ਸਗੋਂ ਅਮਰਿੰਦਰ ਗਿੱਲ ਨੂੰ ਪੰਜਾਬੀ ਦੇ ਟੌਪ 3 ਸਟਾਰਾਂ ਦੀ ਕਤਾਰ 'ਚ ਲਿਆ ਖੜਾ ਕੀਤਾ। ਇਸ ਫ਼ਿਲਮ 'ਚ ਉਸ ਵੱਲੋਂ ਨਿਭਾਇਆ ਇਕ ਸਧਾਰਨ ਜਿਹੇ ਮੁੰਡੇ ਅੰਗਰੇਜ ਦਾ ਕਿਰਦਾਰ ਇਸ ਕਦਰ ਮਕਬੂਲ ਹੋਇਆ ਕਿ ਉਹ ਅਗਲੇ ਤਿੰਨ ਚਾਰ ਸਾਲਾਂ ਲਈ ਵਿਅਸਥ ਹੋ ਗਿਆ। ਹੁਣ ਉਸ ਦਾ ਸਮਾਂ ਹੋਰ ਕੀਮਤੀ ਹੋ ਗਿਆ। ਉਸ ਨੂੰ ਆਏ ਦਿਨ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ ਪਰ ਉਹ ਹੁਣ ਆਪਣੇ ਘਰੇਲੂ ਪ੍ਰੋਡਕਸ਼ਨ ਹਾਊਸ 'ਚ ਹੀ ਫ਼ਿਲਮਾਂ ਕਰਨ ਨੂੰ ਤਰਜ਼ੀਹ ਦੇ ਰਿਹਾ ਹੈ।
ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ 'ਲਾਹੌਰੀਏ' 12 ਮਈ ਅਰਥਾਤ ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ 'ਚ ਉਸ ਦੀ ਹੀਰੋਇਨ ਸਰਗੁਣ ਮਹਿਤਾ ਹੈ। ਸਰਗੁਣ ਨਾਲ ਇਹ ਉਨ੍ਹਾਂ ਦੀ ਤੀਜੀ ਫ਼ਿਲਮ ਹੈ। ਇਸ ਫ਼ਿਲਮ ਦਾ ਟਰੇਲਰ ਅਤੇ ਮਿਊਜ਼ਿਕ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਅਮਰਿੰਦਰ ਗਿੱਲ ਇਸ ਆਸ 'ਚ ਹੈ ਕਿ ਇਹ ਫ਼ਿਲਮ 'ਅੰਗਰੇਜ' ਦੀ ਸਫ਼ਲਤਾ ਦਾ ਅੰਮ੍ਰਿਤਸਰ ਤੋਂ ਉੱਠ ਕੇ ਸੁਮੱਚੀ ਦੁਨੀਆਂ 'ਚ ਨਾਮਣਾ ਖੱਟਣ ਵਾਲਾ ਅਮਰਿੰਦਰ ਗਿੱਲ ਦੀ ਇਹ ਖੂਬੀ ਹੈ ਕਿ ਉਹ ਕਾਹਲ ਤੋਂ ਕੰਮ ਨਹੀਂ ਲੈਂਦਾ। ਇਹੀ ਵਜਾ ਹੈ ਕਿ ਉਸ ਦਾ ਹਰ ਗੀਤ, ਹਰ ਫ਼ਿਲਮ ਦਰਸ਼ਕਾਂ ਦੀ ਕਸਵੱਟੀ 'ਤੇ ਖ਼ਰਾ ਉਤਰ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ ਦੀ ਹੈ। ਨਿਰਦੇਸ਼ਕ ਵਜੋਂ ਅੰਬਰ ਦੀ ਇਹ ਪਹਿਲੀ ਫ਼ਿਲਮ ਹੈ। ਇਸ 'ਚ ਉਸ ਨਾਲ ਯੁਵਰਾਜ ਹੰਸ, ਨਿਮਰਤ ਖਹਿਰਾ, ਗੱਗੂ ਗਿੱਲ, ਰਾਜੀਵ ਠਾਕੁਰ, ਹੌਬੀ ਧਾਲੀਵਾਲ, ਸੰਦੀਪ ਮੱਲੀ ਸਮੇਤ ਕਈ ਨਾਮੀਂ ਚਿਹਰਿਆਂ ਨੇ ਕੰਮ ਕੀਤਾ ਹੈ। ਫ਼ਿਲਮ ਦੀ ਕਹਾਣੀ ਲਹਿੰਦੇ ਅਤੇ ਚੜ•ਦੇ ਪੰਜਾਬ ਦੀ ਗੱਲ ਕਰਦੀ ਹੈ। ਫ਼ਿਲਮ 'ਚ ਉਹ ਕਿੱਕਰ ਸਿੰਘ ਨਾਂ ਦੇ ਨੌਜਵਾਨ ਦੇ ਕਿਰਦਾਰ 'ਚ ਨਜ਼ਰ ਆਵੇਗਾ। ਕਿੱਕਰ ਸਿੰਘ ਨੂੰ ਤਾਰਾਂ ਪਾਰ ਯਾਨੀਕਿ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਇਹ ਪਿਆਰ ਕਰਨ ਲਈ ਉਹ ਕੀ ਹੀਲੇ ਵਸੀਲੇ ਕਰਦਾ ਹੈ। ਇਹੀ ਦਿਲਚਸਪੀ ਭਰਿਆ ਹੈ।

Tags: Amrinder GillLahoriyeSargun MehtaYuvraj HansNimrat KhairaGuggu GillSardar Sohiਅਮਰਿੰਦਰ ਗਿੱਲਲਹੌਰੀਏ