FacebookTwitterg+Mail

ਅਮਰਿੰਦਰ ਗਿੱਲ ਦੇ ਫੈਨਜ਼ ਲਈ ਖੁਸ਼ਖਬਰੀ, ਇਸ ਮਹੀਨੇ ਰਿਲੀਜ਼ ਹੋਵੇਗੀ ਫਿਲਮ ਤੇ ਐਲਬਮ

amrinder gill
22 February, 2018 11:42:53 AM

ਜਲੰਧਰ(ਬਿਊਰੋ)— ਪੰਜਾਬੀ ਮਸ਼ਹੂਰ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੇ ਸੱਭਿਆਚਾਰਕ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਕਾਫੀ ਪ੍ਰਸਿੱਧੀ ਖੱਟੀ ਹੈ। ਉਨ੍ਹਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਤੇ ਅੱਜ ਉਹ ਪਾਲੀਵੁੱਡ ਦੀਆਂ ਬੁਲੰਦੀਆਂ 'ਤੇ ਪੁੱਜ ਚੁੱਕੇ ਹਨ। ਅਮਰਿੰਦਰ ਗਿੱਲ ਦੇ ਫੈਨਜ਼ ਲਈ ਇਕ ਵੱਡੀ ਖੁਸ਼ਖਬਰੀ ਹੈ। ਸਾਲ 2018 'ਚ ਉਨ੍ਹਾਂ ਦੀ ਪਹਿਲੀ ਐਲਬਮ ਮਾਰਚ 'ਚ ਰਿਲੀਜ਼ ਹੋਵੇਗੀ ਤੇ ਫਿਲਮ ਅਪ੍ਰੈਲ 'ਚ। ਦੱਸ ਦੇਈਏ ਕਿ ਐਲਬਮ ਦਾ ਨਾਂ ਅਜੇ ਤੱਕ ਨਹੀਂ ਦੱਸਿਆ ਗਿਆ ਪਰ ਫਿਲਮ ਦਾ ਨਾਂ 'ਗੋਲਕ ਬੁਗਨੀ ਬੈਂਕ ਤੇ ਬਟੂਆ' ਹੈ। ਇਸ ਗੱਲ ਦੀ ਜਾਣਕਾਰੀ ਅਮਰਿੰਦਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ।
ਦੱਸਣਯੋਗ ਹੈ ਕਿ ਅਮਰਿੰਦਰ ਗਿੱਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਮੁੰਡੇ ਯੂਕੇ ਦੇ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਇੱਕ ਕੁੜੀ ਪੰਜਾਬ ਦੀ', 'ਟੌਹਰ ਮਿੱਤਰਾਂ ਦੀ', 'ਤੂੰ ਮੇਰਾ 22 ਮੈਂ ਤੇਰਾ 22', 'ਸਾਡੀ ਲਵ ਸਟੋਰੀ', 'ਡੈਡੀ ਕੂਲ ਮੁੰਡੇ ਫੂਲ', 'ਗੋਰਿਆਂ ਨੂੰ ਦਫਾ ਕਰੋ' ਆਦਿ ਫਿਲਮਾਂ 'ਚ ਸ਼ਾਨਦਾਰ ਅਭਿਨੈ ਕੀਤਾ। ਪੰਜਾਬੀ ਫਿਲਮ 'ਅੰਗਰੇਜ਼' ਨੇ ਅਮਰਿੰਦਰ ਗਿੱਲ ਨੂੰ ਸ਼ਾਨਦਾਰ ਅਭਿਨੇਤਾ ਵਜੋਂ ਪਛਾਣ ਬਣਾਈ। ਇਸ ਤੋਂ ਇਲਾਵਾ 'ਲਵ ਪੰਜਾਬ' ਤੇ 'ਲਾਹੌਰੀਏ' ਨੇ ਬਾਕਸ ਆਫਿਸ 'ਤੇ ਤਹਿਲਕਾ ਮਚਾ ਦਿੱਤਾ ਸੀ। ਇਨ੍ਹਾਂ ਫਿਲਮਾਂ ਨੇ ਕਮਾਈ ਦੇ ਮਾਮਲੇ 'ਚ ਕਾਫੀ ਰਿਕਾਰਡ ਬਣਾਏ।
 


Tags: Amrinder GillApni Jaan Ke Ik Kudi Punjab DiTaur mittran DiTu Mera 22 Main Tera 22 Saadi Love Story Daddy Cool Munde FoolGolak Bugni Bank Te Batua

Edited By

Sunita

Sunita is News Editor at Jagbani.