FacebookTwitterg+Mail

ਸ਼ਿੱਦਤ ਨਾਲ ਉਡੀਕ ਰਹੇ ਨੇ 'ਅਸ਼ਕੇ' ਨੂੰ ਅਮਰਿੰਦਰ ਗਿੱਲ ਦੇ ਪ੍ਰੇਮੀ

amrinder gill ashke
25 July, 2018 06:25:06 PM

ਜਲੰਧਰ(ਬਿਊਰੋ)— 27 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਅਸ਼ਕੇ' ਕਈ ਪੱਖਾਂ ਤੋਂ ਪੰਜਾਬੀ ਸਿਨੇਮਾ ਲਈ ਨਵੇਂ ਤਜਰਬੇ ਲੈ ਕੇ ਆ ਰਹੀ ਹੈ। ਦੁਨੀਆ ਭਰ ਵਿਚ ਵਸਦੇ ਅਮਰਿੰਦਰ ਗਿੱਲ ਦੇ ਪ੍ਰੇਮੀ ਇਸ ਦੀ ਸ਼ਿੱਦਤ ਨਾਲ ਉਡੀਕ ਕਰ ਰਹੇ ਹਨ। ਇਹ ਫਿਲਮ 'ਰਿਦਮ ਬੁਆਏਜ਼' ਅਤੇ 'ਹੇਅਰ ਓਮਜੀ ਸਟੂਡੀਓ' ਦੀ ਪ੍ਰੋਡਕਸ਼ਨ ਹੈ। 'ਰਿਦਮ ਬੁਆਏਜ਼' ਨੇ ਪੰਜਾਬੀ ਸਿਨੇਮਾ ਨੂੰ ਹੁਣ ਤੱਕ ਕਈ ਨਵੇਂ ਚਿਹਰੇ ਦਿੱਤੇ ਹਨ, ਜਿਨ੍ਹਾਂ ਵਿਚ ਸਰਗੁਣ ਮਹਿਤਾ ਦਾ ਨਾਂ ਵੀ ਸ਼ਾਮਲ ਹੈ। ਹੁਣ 'ਅਸ਼ਕੇ' ਫਿਲਮ ਰਾਹੀਂ ਪੰਜਾਬੀ ਸਿਨੇਮਾ ਨੂੰ ਸਨਾ ਸ਼ੇਖ ਨਾਂ ਦੀ ਅਦਾਕਾਰਾ ਮਿਲਣ ਜਾ ਰਹੀ ਹੈ। ਸੰਜੀਦਾ ਸ਼ੇਖ ਨੂੰ ਪਹਿਲੀ ਹੀ ਫਿਲਮ ਵਿਚ ਅਮਰਿੰਦਰ ਗਿੱਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹ ਇਸ ਫਿਲਮ ਵਿਚ ਕੰਮ ਮਿਲਣ 'ਤੇ ਬੇਹੱਦ ਖੁਸ਼ ਹੈ।
ਫਿਲਮ ਵਿਚ ਜਸਵਿੰਦਰ ਭੱਲਾ, ਵੰਦਨਾ ਚੋਪੜਾ, ਸਰਬਜੀਤ ਚੀਮਾ ਤੇ ਹੋਰ ਕਲਾਕਾਰਾਂ ਨੇ ਕੰਮ ਕੀਤਾ ਹੈ। ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਸੰਵਾਦ ਧੀਰਜ ਰਤਨ ਦੇ ਹਨ। ਸੰਜੀਦਾ ਸ਼ੇਖ ਦਾ ਕਹਿਣਾ ਹੈ ਕਿ ਮੇਰਾ ਸੁਪਨਾ ਸੀ ਕਿ ਮੈਂ ਪੰਜਾਬੀ ਸਿਨੇਮਾ ਵਿਚ ਕਿਸਮਤ ਅਜ਼ਮਾਈ ਕਰਾਂ ਤੇ ਮੇਰਾ ਇਹ ਸੁਪਨਾ ਕਿਸੇ ਚੰਗੇ ਅਦਾਕਾਰ ਨਾਲ ਪੂਰਾ ਹੋਵੇ। ਜਦੋਂ ਮੈਨੂੰ 'ਅਸ਼ਕੇ' ਬਾਰੇ ਪਤਾ ਲੱਗਾ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸੰਜੀਦਾ ਸ਼ੇਖ ਦਾ ਕਹਿਣਾ ਹੈ ਕਿ ਇਹ ਫਿਲਮ ਜਵਾਨਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦੇਵੇਗੀ। ਕੁੱਝ ਸਿੱਖਣ ਨੂੰ ਮਿਲੇਗਾ ਅਤੇ ਮਨੋਰੰਜਨ ਵੀ ਕਮਾਲ ਹੋਵੇਗਾ। ਸੰਜੀਦਾ ਸ਼ੇਖ ਮੁਤਾਬਕ, ਮੈਂ ਕਾਰਜ ਗਿੱਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ। 27 ਜੁਲਾਈ ਲਈ ਮੇਰੇ ਅੰਦਰ ਬੇਹੱਦ ਉਤਸੁਕਤਾ ਹੈ, ਜਿਉਂ-ਜਿਉਂ ਫਿਲਮ ਰਿਲੀਜ਼ ਦਾ ਦਿਨ ਨੇੜੇ ਆ ਰਿਹਾ ਹੈ, ਮੇਰੀ ਉਤਸੁਕਤਾ ਵਧ ਰਹੀ ਹੈ। ਮੈਨੂੰ ਆਸ ਹੈ ਕਿ ਫਿਲਮ ਪੰਜਾਬੀ ਫਿਲਮ ਇੰਡਸਟਰੀ ਵਿਚ ਸ਼ਿਖਰ ਤੱਕ ਜਾਏਗੀ ਅਤੇ ਪੰਜਾਬੀਆਂ ਦਾ ਪੂਰਾ ਪਿਆਰ ਪਾਏਗੀ।


Tags: Amrinder GillAshkeDheeraj RattanAmberdeep SinghSanjeeda ShaikhHobby DhaliwalJaswinder BhallaGurshabad Singh

Edited By

Sunita

Sunita is News Editor at Jagbani.