FacebookTwitterg+Mail

'ਭੱਜੋ ਵੀਰੋ ਵੇ' ਦੇਖਣ ਤੋਂ ਬਾਅਦ ਅਮਰਿੰਦਰ ਗਿੱਲ ਨੇ ਫੈਨਜ਼ ਨੂੰ ਦਿੱਤੀ ਖਾਸ ਸਲਾਹ

amrinder gill bhajjo veero ve
12 December, 2018 09:29:27 AM

ਜਲੰਧਰ(ਬਿਊਰੋ)— ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਰਮੌਰ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੇ ਪਹਿਲੀ ਵਾਰ ਕਿਸੇ ਫਿਲਮ ਦੀ ਜਨਤਕ ਤੌਰ 'ਤੇ ਤਾਰੀਫ ਕੀਤੀ ਹੈ। ਉਨ੍ਹਾਂ ਪੰਜਾਬੀ ਫਿਲਮ 'ਭੱਜੋ ਵੀਰੋ ਵੇ' ਦੇਖਣ ਤੋਂ ਬਾਅਦ ਦਰਸ਼ਕ ਦੇ ਤੌਰ 'ਤੇ ਪੰਜਾਬੀ ਸਿਨੇਮਾ ਦੀ ਹਮਾਇਤ ਕਰਨ ਵਾਲੇ ਤੇ ਚੰਗੀਆਂ ਮਨੋਰੰਜਕ ਫਿਲਮਾਂ ਦੇ ਸ਼ੌਕੀਨਾਂ ਨੂੰ ਇਹ ਫਿਲਮ ਜ਼ਰੂਰ ਦੇਖਣ ਦੀ ਸਲਾਹ ਦਿੱਤੀ ਹੈ।

  ਅਮਰਿੰਦਰ ਗਿੱਲ ਨੇ ਗਾਇਆ 'ਭੱਜੋ ਵੀਰੋ ਵੇ' ਦਾ ਟਾਈਟਲ ਗੀਤ 

14 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਬਾਰੇ ਅਮਰਿੰਦਰ ਨੇ ਕਿਹਾ ਕਿ, ''ਮੈਨੂੰ ਇਸ ਫਿਲਮ ਦਾ ਟਾਈਟਲ ਗੀਤ ਗਾਉਣ ਦਾ ਮੌਕਾ ਮਿਲਿਆ। ਫਿਲਮ ਦੀ ਟੀਮ ਨਾਲ ਜੁੜੇ ਹੋਣ ਕਾਰਨ ਜਦੋਂ ਉਨ੍ਹਾਂ ਇਹ ਫਿਲਮ ਦੇਖੀ ਤਾਂ ਉਹ ਇਸ ਫਿਲਮ ਬਾਬਤ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤੇ ਬਿਨਾਂ ਨਹੀਂ ਰਹਿ ਸਕੇ। ਅਮਰਿੰਦਰ ਮੁਤਾਬਕ ਇਸ ਫਿਲਮ ਦਾ ਨਿਰਦੇਸ਼ਕ ਅਤੇ ਹੀਰੋ ਅੰਬਰਦੀਪ ਉਸ ਨਾਲ ਅਦਾਕਾਰੀ ਦੇ ਨਾਲ-ਨਾਲ ਉਸ ਦੀਆਂ ਫਿਲਮਾਂ ਦਾ ਨਿਰਦੇਸ਼ਨ ਵੀ ਕਰ ਚੁੱਕਾ ਹੈ। ਉਹ ਹਮੇਸ਼ਾ ਉਸ ਦੇ ਕੰਮ ਤੋਂ ਪ੍ਰਭਾਵਿਤ ਰਹੇ ਹਨ।''

ਦੱਸ ਦੇਈਏ ਕਿ ਇਹ ਫਿਲਮ ਇਕ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ-ਨਾਲ ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਛੜਿਆਂ ਦੀ ਜ਼ਿੰਦਗੀ ਨੂੰ ਮਨੋਰੰਜਨ ਭਰਪੂਰ ਤਰੀਕੇ ਨਾਲ ਪਰਦੇ 'ਤੇ ਪੇਸ਼ ਕਰੇਗਾ। ਗੁੱਗੂ ਗਿੱਲ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ ਤੇ ਯਾਦ ਗਰੇਵਾਲ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ। 'ਰਿਦਮ ਬੁਆਏਜ਼ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ, ਤਲਵਿੰਦਰ ਹੇਅਰ ਤੇ ਸਹਿ ਨਿਰਮਾਤਾ ਮੁਨੀਸ਼ ਸਾਹਨੀ ਦੀ ਇਸ ਫਿਲਮ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਖੂਬ ਚਰਚਾ ਚੱਲ ਰਹੀ ਹੈ।
 


Tags: Bhajjo Veero Ve Amrinder Gill Amberdeep Singh Simi Chahal Guggu Gill Nirmal Rishi Hobby Dhaliwal Yaad Grewal ਭੱਜੋ ਵੀਰੋ ਵੇ ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.