FacebookTwitterg+Mail

ਢੋਲਕੀ ਨਾਲ ਗੀਤਾਂ ਦੇ ਰੰਗ ਬੰਨਦੇ ਨਜ਼ਰ ਆਏ ਅਮਰਿੰਦਰ ਗਿੱਲ ਤੇ ਗੁਰਸ਼ਬਦ, ਦੇਖੋ ਵਾਇਰਲ ਵੀਡੀਓ

amrinder gill gurshabad singing vanjhali waja song
23 May, 2020 09:12:14 AM

ਮੁੰਬਈ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਤੇ ਬਾਕਮਾਲ ਅਦਾਕਾਰ ਅਮਰਿੰਦਰ ਗਿੱਲ ਜੋ ਕਿ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਹਨ ਪਰ ਇਸ ਬਾਵਜੂਦ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ 'ਚ ਕੋਈ ਫਰਕ ਨਹੀਂ ਪੈਂਦਾ। ਅਕਸਰ ਹੀ ਉਨ੍ਹਾਂ ਦੇ ਅਣਦੇਖੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਅਜਿਹੇ 'ਚ ਇਕ ਹੋਰ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਪੁਰਾਣੇ ਵੀਡੀਓ 'ਚ ਅਮਰਿੰਦਰ ਗਿੱਲ ਆਪਣੇ ਕੁਝ ਸਾਥੀਆਂ ਨਾਲ ਨਜ਼ਰ ਆ ਰਹੇ ਹਨ।

ਵਾਇਰਲ ਵੀਡੀਓ 'ਚ ਦੇਖ ਸਕਦੇ ਕਿਵੇਂ ਅਮਰਿੰਦਰ ਗਿੱਲ ਤੇ ਪੰਜਾਬੀ ਗਾਇਕ ਗੁਰਸ਼ਬਦ ਢੋਲਕੀ ਨਾਲ ਗੀਤ ਗਾ ਕੇ ਰੰਗ ਬੰਨ ਰਹੇ ਹਨ। ਉਨ੍ਹਾਂ ਨੇ ਵੰਝਲੀ ਵਜਾ 'ਮੈਂ ਤੇਰੇ ਨਾਲੋ ਸੋਹਣਾ ਵੇਖਿਆ ਨਹੀਂ' ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨਾਲ ਦੇ ਸਾਥੀ ਇਸ ਜੁਗਲਬੰਦੀ ਦਾ ਪੂਰਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਹਨ।

ਕੁਝ ਦਿਨ ਪਹਿਲਾਂ ਬਿੰਨੂ ਢਿਲੋਂ ਨੇ ਵੀ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਸੀ। ਇਸ ਵੀਡੀਓ 'ਚ ਉਹ ਅਮਰਿੰਦਰ ਗਿੱਲ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਵੀ ਕਾਫੀ ਪਸੰਦ ਕੀਤਾ ਗਿਆ।

 
 
 
 
 
 
 
 
 
 
 
 
 
 

Old memories.. @amrindergill .. PAU LDH 🙏🙏🤗🤗🤗

A post shared by Binnu Dhillon (@binnudhillons) on May 19, 2020 at 8:46am PDT


Tags: Amrinder GillGurshabadSingingVanjhali WajaViral VideoInstagramPunjabi Celebrity

About The Author

sunita

sunita is content editor at Punjab Kesari