FacebookTwitterg+Mail

B'day Spl: 'ਅੰਗਰੇਜ' ਜ਼ਰੀਏ ਪੰਜਾਬੀ ਸਿਨੇਮੇ 'ਚ ਅਮਰਿੰਦਰ ਗਿੱਲ ਨੇ ਲਿਆਂਦੀ ਵੱਡੀ ਤਬਦੀਲੀ

    1/11
11 May, 2017 11:53:16 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਅਤੇ ਪੰਜਾਬੀ ਇੰਡਸਟਰੀ 'ਚ ਵੱਖਰੀ ਪਛਾਣ ਕਾਇਮ ਕਰਨ ਵਾਲੇ ਮਸ਼ਹੂਰ ਅਭਿਨੇਤਾ ਅਮਰਿੰਦਰ ਗਿੱਲ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 11 ਮਈ 1976 ਨੂੰ ਪਿੰਡ ਬੂਰਚੰਡ, ਅੰਮ੍ਰਿਤਸਰ ਜ਼ਿਲੇ 'ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜਾਈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਹੈ। ਗਾਇਕ ਦੇ ਤੌਰ 'ਤੇ ਅਮਰਿੰਦਰ ਗਿੱਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ ਫਿਰੋਜਪੁਰ ਕੇਂਦਰੀ ਸਹਿਕਾਰੀ ਬੈਂਕ 'ਚ ਕੰਮ ਕਰਦੇ ਸਨ। ਅਮਰਿੰਦਰ ਗਿੱਲ ਨੇ ਗਾਇਕੀ ਨਾਲ ਕਾਫੀ ਪ੍ਰਸਿੱਧੀ ਖੱਟ ਕੇ ਪਾਲੀਵੁੱਡ ਇੰਡਸਟਰੀ ਵੱਲ ਕਦਮ ਵਧਾਇਆ। ਉਨ੍ਹਾਂ ਨੂੰ ਪਾਲੀਵੁੱਡ ਇੰਡਸਟਰੀ 'ਚ ਕਾਫੀ ਪ੍ਰਸਿੱਧੀ ਖੱਟੀ। ਉਨ੍ਹਾਂ ਨੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 2009 'ਚ 'ਮੁੰਡੇ ਯੂ. ਕੇ' ਦੇ ਨਾਲ ਕੀਤੀ ਸੀ। ਹੁਣ ਤੱਕ ਅਮਰਿੰਦਰ ਗਿੱਲ ਨੇ 'ਲਵ ਪੰਜਾਬ', 'ਅੰਗਰੇਜ਼', 'ਇੱਕ ਕੁੜੀ ਪੰਜਾਬ ਦੀ', 'ਸਰਵਨ', 'ਗੋਰੀਆ ਨੂੰ ਦਫਾ ਕਰੋ', 'ਤੂੰ ਮੇਰਾ 22 ਮੈਂ ਤੇਰਾ 22' ਸਮੇਤ ਕਈ ਫਿਲਮਾਂ ਨਾਲ ਦਰਸ਼ਕਾਂ ਨੂੰ ਖੁਸ਼ ਕੀਤਾ।
ਅਮਰਿੰਦਰ ਗਿੱਲ ਆਪਣੀ ਬੇਬਾਕੀ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ। ਅਮਰਿੰਦਰ ਗਿੱਲ ਦੀ ਇੱਕ ਹੋਰ ਨਵੀਂ ਫਿਲਮ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਾਂ 'ਲਹੌਰੀਏ' ਹੈ। ਇਸ ਇਹ ਫਿਲਮ ਭਾਰਤ ਪਾਕਿਸਤਾਨ ਦੀ ਵੰਡ 'ਤੇ ਆਧਾਰਿਤ ਹੈ। ਉਨ੍ਹਾਂ ਦੀ ਗਾਇਨ ਸ਼ੈਲੀ ਨਿਰਾਲੀ ਅਤੇ ਮੌਲਿਕ ਹੈ। ਜੇ ਗਾਇਕੀ ਦੇ ਖ਼ੇਤਰ 'ਚ ਨਵੇਂ ਤਜਰਬੇ ਕਰਨ ਦਾ ਉਨ੍ਹਾਂ ਨੂੰ ਮਾਣ ਹਾਸਲ ਹੈ ਤਾਂ 'ਅੰਗਰੇਜ' ਜ਼ਰੀਏ ਪੰਜਾਬੀ ਸਿਨੇਮੇ 'ਚ ਵੱਡੀ ਤਬਦੀਲੀ ਲਿਆਉਣ ਦਾ ਸਿਹਰਾ ਵੀ ਉਸੇ ਸਿਰ ਬੱਝਦਾ ਹੈ। ਅਮਰਿੰਦਰ ਪੰਜਾਬੀ ਦੇ ਉਨ੍ਹਾਂ ਗਾਇਕਾਂ 'ਚੋਂ ਹੈ, ਜਿਸ ਦਾ ਸ਼ਾਇਦ ਹੀ ਕੋਈ ਗੀਤ ਫ਼ਲਾਪ ਹੋਇਆ ਹੋਵੇ। ਅਮਰਿੰਦਰ ਆਪਣੀ ਮਰਜੀ ਨਾਲ ਗੀਤ ਗਾਉਂਦਾ ਹੈ। ਉਸ ਦੀ ਪਲੇਠੀ ਫ਼ਿਲਮ 'ਇਕ ਕੁੜੀ ਪੰਜਾਬ ਦੀ' ਸੀ।

Tags: Amrinder GillBirthdayLove PunjabAngrejTu Mera 22 Main Tera 22ਅਮਰਿੰਦਰ ਗਿੱਲਜਨਮਦਿਨ