FacebookTwitterg+Mail

ਖੇਤੀਬਾੜੀ ਦੀ ਡਿਗਰੀ ਕਰਕੇ ਵੀ ਪਾਲੀਵੁੱਡ 'ਚ ਛਾਇਆ ਅਮਰਿੰਦਰ ਗਿੱਲ, ਜਾਣੋ ਦਿਲਸਚਪ ਕਿੱਸੇ

amrinder gill happy birthday
11 May, 2018 02:47:08 PM

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਅਤੇ ਪੰਜਾਬੀ ਗਾਇਕ ਅਮਰਿੰਦਰ ਗਿੱਲ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਨੇ ਕਮਾਲ ਦੀ ਅਦਾਕਾਰੀ ਤੇ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਦਾ ਜਨਮ 11 ਮਈ 1976 ਨੂੰ ਪਿੰਡ ਬੂਰਚੰਡ, ਅੰਮ੍ਰਿਤਸਰ ਜ਼ਿਲੇ 'ਚ ਹੋਇਆ ਸੀ।
Punjabi Bollywood Tadka
ਉਨ੍ਹਾਂ ਨੇ ਆਪਣੀ ਪੜਾਈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰਹਿਣ ਕੀਤੀ ਹੈ। ਗਾਇਕੀ ਤੋਂ ਅਮਰਿੰਦਰ ਗਿੱਲ ਪਹਿਲਾਂ ਫਿਰੋਜਪੁਰ ਕੇਂਦਰੀ ਸਹਿਕਾਰੀ ਬੈਂਕ 'ਚ ਕੰਮ ਕਰਦੇ ਸਨ। ਅਮਰਿੰਦਰ ਗਿੱਲ ਨੇ ਗਾਇਕੀ ਨਾਲ ਕਾਫੀ ਪ੍ਰਸਿੱਧੀ ਖੱਟੀ ਤੇ ਬਾਅਦ 'ਚ ਪਾਲੀਵੁੱਡ ਇੰਡਸਟਰੀ ਵੱਲ ਕਦਮ ਵਧਾਇਆ।
Punjabi Bollywood Tadka
ਉਨ੍ਹਾਂ ਨੇ ਦਮਦਾਰ ਅਦਾਕਾਰੀ ਨਾਲ ਪਾਲੀਵੁੱਡ ਇੰਡਸਟਰੀ 'ਚ ਕਾਫੀ ਪ੍ਰਸਿੱਧੀ ਖੱਟੀ। ਉਨ੍ਹਾਂ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2009 'ਚ 'ਮੁੰਡੇ ਯੂ. ਕੇ' ਦੇ ਨਾਲ ਕੀਤੀ ਸੀ। ਹੁਣ ਤੱਕ ਅਮਰਿੰਦਰ ਗਿੱਲ ਨੇ 'ਲਵ ਪੰਜਾਬ', 'ਅੰਗਰੇਜ਼', 'ਇਕ ਕੁੜੀ ਪੰਜਾਬ ਦੀ', 'ਸਰਵਨ', 'ਗੋਰੀਆ ਨੂੰ ਦਫਾ ਕਰੋ', 'ਤੂੰ ਮੇਰਾ 22 ਮੈਂ ਤੇਰਾ 22', 'ਟੌਰ ਮਿੱਤਰਾਂ ਦੀ', 'ਲੌਹਰੀਏ', 'ਵੇਖ ਬਰਾਤਾਂ ਚੱਲੀਆਂ' ਸਮੇਤ ਅਨੇਕਾਂ ਫਿਲਮਾਂ ਨਾਲ ਦਰਸ਼ਕਾਂ ਨੂੰ ਖੁਸ਼ ਕਰ ਚੁੱਕੇ ਹਨ।
Punjabi Bollywood Tadka
ਦੱਸ ਦੇਈਏ ਕਿ ਅਮਰਿੰਦਰ ਗਿੱਲ ਨੇ ਖੇਤੀਬਾੜੀ ਵਿਗਿਆਨ 'ਚ ਮਾਸਟਰ ਡਿਗਰੀ ਕੀਤੀ ਹੈ। ਉਨ੍ਹਾਂ ਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ 'ਕਲਾ ਡੋਰਿਆ' ਲਈ ਆਪਣਾ ਪਹਿਲਾਂ ਗੀਤ ਰਿਕਾਰਡ ਕੀਤਾ ਸੀ। ਫਿਰ ਉਨ੍ਹਾਂ ਨੇ ਕਈ ਹਿੱਟ ਗੀਤ ਕੀਤੇ ਜਿਵੇਂ- 'ਪੈਗਾਮ', 'ਮਧਾਣੀਆਂ', 'ਖੇਡਣ ਦੇ ਦਿਨ', 'ਦਿਲਦਾਰੀਆਂ' ਆਦਿ।
Punjabi Bollywood Tadka
ਉਨ੍ਹਾਂ ਦੀ ਐਲਬਮ 'ਜੁਦਾ' ਨੂੰ ਸਭ ਤੋਂ ਵੱਧ ਸਫਲ ਪੰਜਾਬੀ ਅੇਲਬਮਾਂ 'ਚ ਗਿਣਿਆ ਜਾਂਦਾ ਹੈ। 'ਜੁਦਾ' ਨੂੰ 'ਬ੍ਰਿਟਿਸ਼ ਏਸ਼ੀਆ ਸੰਗੀਤ ਪੁਰਸਕਾਰ' ਦਾ ਸਰਬੋਤਮ ਐਲਬਮ ਪੁਰਸਕਾਰ ਮਿਲਿਆ।
Punjabi Bollywood Tadka
ਪਾਲੀਵੁੱਡ ਇੰਡਸਟਰੀ 'ਚ ਅਮਰਿੰਦਰ ਗਿੱਲ ਆਪਣੀ ਬੇਬਾਕੀ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਗਾਇਨ ਸ਼ੈਲੀ ਨਿਰਾਲੀ ਅਤੇ ਮੌਲਿਕ ਹੈ। ਜੇ ਗਾਇਕੀ ਦੇ ਖੇਤਰ 'ਚ ਨਵੇਂ ਤਜਰਬੇ ਕਰਨ ਦਾ ਉਨ੍ਹਾਂ ਨੂੰ ਮਾਣ ਹਾਸਲ ਹੈ ਤਾਂ 'ਅੰਗਰੇਜ' ਜ਼ਰੀਏ ਪੰਜਾਬੀ ਸਿਨੇਮੇ 'ਚ ਵੱਡੀ ਤਬਦੀਲੀ ਲਿਆਉਣ ਦਾ ਸਿਹਰਾ ਵੀ ਉਸੇ ਸਿਰ ਬੱਝਦਾ ਹੈ।
Punjabi Bollywood Tadka
ਅਮਰਿੰਦਰ ਪੰਜਾਬੀ ਦੇ ਉਨ੍ਹਾਂ ਗਾਇਕਾਂ 'ਚੋਂ ਹੈ, ਜਿਸ ਦਾ ਸ਼ਾਇਦ ਹੀ ਕੋਈ ਗੀਤ ਫਲਾਪ ਹੋਇਆ ਹੋਵੇ। ਅਮਰਿੰਦਰ ਆਪਣੀ ਮਰਜੀ ਨਾਲ ਗੀਤ ਗਾਉਂਦਾ ਹੈ। ਉਸ ਦੀ ਪਲੇਠੀ ਫਿਲਮ 'ਇਕ ਕੁੜੀ ਪੰਜਾਬ ਦੀ' ਸੀ।
Punjabi Bollywood Tadka


Tags: Amrinder GillHappy BirthdayJudaaIshq Ho Gaya Munde U K DeDil Milyan De MeleTaur Mittran

Edited By

Sunita

Sunita is News Editor at Jagbani.