FacebookTwitterg+Mail

ਫਿਲਮ 'ਮੁੰਡੇ ਯੂ. ਕੇ. ਦੇ' ਨਾਲ ਸ਼ੁਰੂਆਤ ਕਰਨ ਵਾਲੇ ਅਮਰਿੰਦਰ ਗਿੱਲ ਨੂੰ ਜਨਮਦਿਨ ਦੀਆਂ ਮੁਬਾਰਕਾਂ

    1/5
11 May, 2017 02:17:41 PM
ਜਲੰਧਰ — ਗਾਇਕੀ ਤੋਂ ਬਾਅਦ ਐਕਟਿੰਗ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਅਮਰਿੰਦਰ ਗਿੱਲ ਦਾ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 11 ਮਈ, 1976 'ਚ ਪਿੰਡ ਬੂਰਚੰਡ, ਅੰਮ੍ਰਿਤਸਰ 'ਚ ਹੋਇਆ। ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਐਕਟਿੰਗ ਤੋਂ ਪਹਿਲਾ ਗਾਇਕੀ 'ਚ ਖੂਬ ਨਾਂ ਕਮਾਇਆਸ, ਉਨ੍ਹਾਂ ਦੀ ਪਹਿਲੀ ਡੈਬਿਊ ਐਲਬਮ 2002 'ਚ 'ਅਪਣੀ ਜਾਣ ਕੇ' ਕੱਢੀ, ਇਸ ਐਲਬਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਫੀ ਪੰਜਾਬੀ ਭੰਗੜੇ ਵਾਲੇ ਗੀਤ ਵੀ ਗਾਏ, ਸਫਲਤਾਂ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਗਰੀਕਲਚਰ ਸਾਇੰਸ 'ਚ ਮਾਸਟਰ ਡਿਗਰੀ ਹਾਸਿਲ ਕੀਤੀ। ਸਿਰਫ ਇਹ ਹੀ ਨਹੀਂ ਉਹ ਪਹਿਲਾ ਸੈਂਟਰਲ ਕੋਪਰੇਟਿਵ ਬੈਂਕ ਫਿਰੋਜ਼ਪੁਰ 'ਚ ਮੈਨੇਜ਼ਰ ਦੀ ਨੌਕਰੀ ਵੀ ਕਰ ਚੁੱਕੇ ਹਨ। ਆਪਣੀ ਗਾਇਕੀ 'ਚ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਪਾਲੀਵੁੱਡ ਇੰਡਸਟਰੀ 'ਚ ਕਿਸਮਤ ਅਜਮਾਈ, ਉਨ੍ਹਾਂ ਨੇ ਪਹਿਲੀ ਫਿਲਮ 2009 'ਚ 'ਮੁੰਡੇ ਯੂ. ਕੇ.' 'ਚ ਨਾਲ ਡੈਬਿਊ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ 'ਇਕ ਕੁੜੀ ਪੰਜਾਬ ਦੀ', 'ਸਰਵਨ', 'ਅੰਗਰੇਜ਼', 'ਗੋਰਿਆ ਨੂੰ ਦਫਾ ਕਰੋ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ। 'ਅੰਗਰੇਜ਼' 'ਚ ਉਨ੍ਹਾਂ ਵਲੋਂ ਨਿਭਾਈ ਗਈ ਐਕਟਿੰਗ ਨੂੰ ਬੇਹੱਦ ਪਸੰਦ ਕੀਤਾ ਗਿਆ।
ਦੱਸਣਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ ਅਮਰਿੰਦਰ ਦੀ ਨਵੀਂ ਆ ਰਹੀ ਫਿਲਮ 'ਲਹੋਰੀਆਂ' ਜੋ ਕਿ 12 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਉਨ੍ਹਾਂ ਦੀ ਇਸ ਫਿਲਮ 'ਚ ਪਾਕਿਸਤਾਨ ਦੀ ਵੰਡ ਨੂੰ ਦਿਖਾਇਆ ਗਿਆ ਹੈ।

Tags: Amrinder GillbirthdayMunde U Kdebutactingਅਮਰਿੰਦਰ ਗਿੱਲਜਨਮਦਿਨਐਕਟਿੰਗਮੁੰਡੇ ਯੂ ਕੇ