ਮੁੰਬਈ (ਬਿਊਰੋ)— ਬਾਲੀਵੁੱਡ ਵਿਚ ਕੁਝ ਵਿਲੇਨ ਅਜਿਹੇ ਰਹੇ ਹਨ ਜੋ ਆਪਣੀ ਐਕਟਿੰਗ ਨਾਲ ਫਿਲਮ ਵਿਚ ਹੀਰੋ ਨੂੰ ਵੀ ਪਿੱਛੇ ਛੱਡ ਦਿੰਦੇ ਸਨ। ਉਨ੍ਹਾਂ 'ਚੋਂ ਇਕ ਹਨ 'ਮੌਗੈਂਬੋ' ਯਾਨੀ ਅਮਰੀਸ਼ ਪੁਰੀ। ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਉਸ ਵੇਲੇ ਦੇ ਪਾਕਿਸਤਾਨ ਦੇ ਲਾਹੌਰ 'ਚ ਹੋਇਆ ਸੀ। ਉਨ੍ਹਾਂ ਨੇ 12 ਜਨਵਰੀ 2005 ਨੂੰ 72 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ।
ਅਮਰੀਸ਼ ਪੁਰੀ ਹੀਰੋ ਬਨਣ ਦਾ ਸੁਪਨਾ ਲੈ ਕੇ ਮੁੰਬਈ ਆਏ ਸਨ ਪਰ ਕਿਸਮਤ ਨੇ ਉਨ੍ਹਾਂ ਨੂੰ ਵਿਲੇਨ ਬਣਾ ਦਿੱਤਾ। ਜਦੋਂ ਉਨ੍ਹਾਂ ਨੂੰ ਫਿਲਮਾਂ ਦੇ ਆਫਰ ਆਉਣ ਲੱਗੇ ਤਾਂ ਕਰਮਚਾਰੀ ਰਾਜ ਬੀਮਾ ਨਿਗਮ ਨੇ ਆਪਣੀ ਕਰੀਬ 21 ਸਾਲ ਦੀ ਸਰਕਾਰੀ ਨੌਕਰੀ ਛੱਡ ਦਿੱਤੀ। ਉਨ੍ਹਾਂ ਨੇ ਅਸਤੀਫਾ ਉਸ ਵੇਲੇ ਦਿੱਤਾ ਜਦੋਂ ਉਹ ਏ ਗਰੇਡ ਦੇ ਅਫਸਰ ਬਣ ਚੁੱਕੇ ਸਨ। ਦਰਅਸਲ, ਅਮਰੀਸ਼ ਪੁਰੀ ਨੇ ਨੌਕਰੀ ਦੇ ਨਾਲ ਹੀ ਪ੍ਰਿਥਵੀ ਥੀਏਟਰ ਵੀ ਜਾਇਆ ਕਰਦੇ ਸਨ। ਉਹ ਤਾਂ ਥੀਏਟਰ 'ਚ ਆਉਣ ਦੇ ਨਾਲ ਹੀ ਨੌਕਰੀ ਛੱਡ ਦੇਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਦੋਸਤਾਂ ਨੇ ਇਸ ਦੇ ਲਈ ਮਨਾ ਕੀਤਾ। ਬਾਅਦ ਵਿਚ ਜਦੋਂ ਉਨ੍ਹਾਂ ਨੂੰ ਫਿਲਮਾਂ ਦੇ ਲਗਾਤਾਰ ਆਫਰ ਆਉਣ ਲੱਗੇ ਤਾਂ ਉਨ੍ਹਾਂ ਨੇ ਅਸਤੀਫਾ ਦੇਣਾ ਹੀ ਬਿਹਤਰ ਸੱਮਝਿਆ।
ਅਮਰੀਸ਼ ਪੁਰੀ ਜਦੋਂ 22 ਸਾਲ ਦੇ ਸਨ ਤਾਂ ਉਨ੍ਹਾਂ ਨੇ ਹੀਰੋ ਲਈ ਇਕ ਆਡੀਸ਼ਨ ਦਿੱਤਾ ਸੀ ਪਰ ਪ੍ਰੋਡਿਊਸਰ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਮਨਾ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਚਿਹਰਾ ਬਹੁਤ ਪਥਰੀਲਾ ਹੈ। ਬਾਅਦ ਵਿਚ ਉਨ੍ਹਾਂ ਨੇ 39 ਸਾਲ ਦੀ ਉਮਰ ਵਿਚ ਫਿਲਮ 'ਰੇਸ਼ਮਾ ਓਰ ਸ਼ੇਰਾ' (1971) ਵਿਚ ਇਕ ਪੇਂਡੂ ਮੁਸਲਮਾਨ ਵਿਅਕਤੀ ਦਾ ਕਿਰਦਾਰ ਨਿਭਾਇਆ ਸੀ। ਫਿਲਮ ਵਿਚ ਉਨ੍ਹਾਂ ਨਾਲ ਸੁਨੀਲ ਦੱਤ ਅਤੇ ਵਹੀਦਾ ਰਹਿਮਾਨ ਸਨ।
80 ਦੇ ਦਹਾਕੇ ਵਿਚ ਜਾ ਕੇ ਅਮਰੀਸ਼ ਪੁਰੀ ਦੀ ਪਹਿਚਾਣ ਬਣਨੀ ਸ਼ੁਰੂ ਹੋਈ। 1980 ਵਿਚ ਡਾਇਰੈਕਟਰ ਬਾਪੂ ਦੀ ਫਿਲਮ 'ਹਮ ਪਾਂਚ' 'ਚ ਸੰਜੀਵ ਕੁਮਾਰ, ਮਿਥੁਨ ਚੱਕਰਵਰਤੀ, ਸ਼ਬਾਨਾ ਆਜਮੀ, ਰਾਜ ਬੱਬਰ ਵਰਗੇ ਕਈ ਦਮਦਾਰ ਐਕਟਰ ਸਨ। ਇਸ ਵਿਚ ਅਮਰੀਸ਼ ਪੁਰੀ ਨੇ ਬੇਰਹਿਮ ਜ਼ਿੰਮੀਦਾਰ ਠਾਕੁਰ ਵੀਰ ਪ੍ਰਤਾਪ ਸਿੰਘ ਦਾ ਰੋਲ ਕੀਤਾ ਸੀ।
ਬਤੋਰ ਵਿਲੇਨ ਉਨ੍ਹਾਂ ਨੂੰ ਸਭ ਨੇ ਨੋਟਿਸ ਕੀਤਾ ਪਰ ਡਾਇਰੈਕਟਰ ਸੁਭਾਸ਼ ਘਈ ਦੀ 'ਵਿਧਾਤਾ' (1982) ਨਾਲ ਉਹ ਬਾਲੀਵੁੱਡ ਦੀਆਂ ਫਿਲਮਾਂ 'ਚ ਬਤੋਰ ਵਿਲੇਨ ਛਾ ਗਏ। ਫਿਰ ਅਗਲੇ ਸਾਲ ਆਈ 'ਹੀਰੋ' ਤੋਂ ਬਾਅਦ ਉਨ੍ਹਾਂ ਨੂੰ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ। ਇਕ ਵੇਲਾ ਅਜਿਹਾ ਵੀ ਆਇਆ ਜਦੋਂ ਅਮਰੀਸ਼ ਪੁਰੀ ਦੇ ਬਿਨ੍ਹਾਂ ਕੋਈ ਫਿਲਮ ਬਣਦੀ ਹੀ ਨਹੀਂ ਸੀ।
ਬਾਅਦ 'ਚ ਅਮਰੀਸ਼ ਪੁਰੀ ਨੇ ਵਿਲੇਨ ਦੇ ਰੂਪ ਵਿਚ ਕਈ ਦਮਦਾਰ ਭੂਮਿਕਾਵਾਂ ਨਿਭਾਈਆਂ। ਫਿਲਮਾਂ 'ਚ ਉਨ੍ਹਾਂ ਦੇ ਵੱਖ-ਵੱਖ ਗੇਟਅੱਪ ਕਿਸੇ ਨੂੰ ਵੀ ਡਰਾਉਣ ਲਈ ਕਾਫ਼ੀ ਹੁੰਦੇ ਸਨ। 'ਅਜੂਬਾ' 'ਚ ਵਜੀਰ-ਏ-ਆਲਾ, 'ਮਿਸ ਇੰਡੀਆ' ਵਿਚ ਮੋਗੈਂਬੋ,'ਨਗੀਨਾ' ਵਿਚ ਭੈਰੋਨਾਥ ਦਾ ਗੇਟਅੱਪ ਅੱਜ ਵੀ ਲੋਕ ਭੁਲਾ ਨਹੀਂ ਪਾਏ ਹਨ।
ਬਾਲੀਵੁੱਡ ਵਿਚ ਖਲਨਾਇਕੀ ਨੂੰ ਲੱਗਭੱਗ ਚਾਰ ਦਹਾਕੇ ਤੱਕ ਆਪਣੇ ਅਭਿਨਏ ਨਾਲ ਖਾਸ ਪਹਿਚਾਣ ਦੇਣ ਵਾਲੇ ਅਮਰੀਸ਼ ਪੁਰੀ ਨੇ ਇਕ ਇੰਟਰਵਿਊ ਵਿਚ ਦੱਸਿਆ,''ਮੈਂ ਜਦੋਂ ਆਮ ਥਾਵਾਂ 'ਤੇ ਜਾਂਦਾ ਹਾਂ ਤਾਂ ਕਈ ਲੋਕ ਮੇਰੇ 'ਤੇ ਗੁੱਸਾ ਕਰਦੇ ਹਨ ਅਤੇ ਸੋਚਦੇ ਹਨ ਕਿ ਅਸਲ ਜ਼ਿੰਦਗੀ 'ਚ ਵੀ ਮੈਂ ਫਿਲਮਾਂ ਦੀ ਤਰ੍ਹਾਂ ਹੀ ਬੇਰਹਿਮ ਹਾਂ। ਲੋਕ ਅਸਲ ਵਿਚ ਮੇਰੇ ਤੋਂ ਨਫਰਤ ਕਰ ਬੈਠਦੇ ਸਨ।''
ਅਮਰੀਸ਼ ਪੁਰੀ ਨੇ 1967 ਤੋਂ 2005 ਤੱਕ 400 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ। ਉਨ੍ਹਾਂ ਦੀ ਆਖਰੀ ਫਿਲਮ 'ਕੱਚੀ ਸੜਕ' ਸੀ ਜੋ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਰਿਲੀਜ਼ ਹੋ ਸਕੀ ਸੀ। ਅਮਰੀਸ਼ ਪੁਰੀ ਨੇ ਹਿੰਦੀ ਤੋਂ ਇਲਾਵਾ, ਕੰਨੜ, ਮਰਾਠੀ, ਪੰਜਾਬੀ, ਤੇਲਗੂ, ਤਾਮਿਲ ਅਤੇ ਹਾਲੀਵੁਡ ਫਿਲਮਾਂ 'ਚ ਵੀ ਕੰਮ ਕੀਤਾ।