FacebookTwitterg+Mail

ਅੰਮ੍ਰਿਤ ਮਾਨ ਨੇ ਜੱਸੀ ਗਿੱਲ ਤੇ ਐਮੀ ਵਿਰਕ ਨੂੰ ਦਿੱਤਾ ਚੈਲੇਂਜ, ਵੀਡੀਓ ਵਾਇਰਲ

amrit maan
30 December, 2018 11:50:01 AM

ਜਲੰਧਰ (ਬਿਊਰੋ) : ਸਾਲ 2019 ਦੀ ਪਹਿਲੀ ਪੰਜਾਬੀ ਫਿਲਮ 'ਦੋ ਦੂਣੀ ਪੰਜ' ਜੋ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ, ਮਨੋਰੰਜਨ ਵੀ ਕਰੇਗੀ ਤੇ ਸੰਦੇਸ਼ ਵੀ ਦੇਵੇਗੀ। ਮਸ਼ਹੂਰ ਰੈਪਰ-ਗਾਇਕ ਬਾਦਸ਼ਾਹ ਨੇ ਕਹਾਣੀਕਾਰ ਅਤੇ ਨਿਰਦੇਸ਼ਕ ਦੀ ਦੂਰਦਰਸ਼ਤਾ 'ਤੇ ਭਰੋਸਾ ਕਰਦੇ ਹੋਏ ਆਪਣੇ ਪ੍ਰੋਡਕਸ਼ਨ ਹਾਊਸ 'ਅਪਰਾ ਫਿਲਮਜ਼' ਤਹਿਤ ਇਸ ਦਾ ਨਿਰਮਾਣ ਕੀਤਾ ਹੈ। ਹਾਲ ਹੀ 'ਚ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਿਆਰੇ ਮਿੱਤਰ ਜੱਸੀ ਗਿੱਲ ਤੇ ਐਮੀ ਵਿਰਕ ਨੂੰ ਚੈਲੇਂਜ ਕਰ ਰਹੇ ਹਨ। ਦਰਅਸਲ ਇਸ ਵੀਡੀਓ 'ਚ ਅੰਮ੍ਰਿਤ ਮਾਨ ਨੇ ਆਪਣੀ ਆਉਣ ਵਾਲੀ ਫਿਲਮ 'ਦੋ ਦੂਣੀ ਪੰਜ' ਦਾ ਚੈਲੇਂਜ ਦਿੱਤਾ ਹੈ। ਹਾਲਾਂਕਿ ਇਸ ਚੈਲੇਂਜ ਨੂੰ ਜੱਸੀ ਗਿੱਲ ਨੇ ਤਾਂ ਪੂਰਾ ਵੀ ਕਰ ਦਿੱਤਾ ਹੈ। ਜੀ ਹਾਂ, ਜੱਸੀ ਗਿੱਲ ਨੇ ਇਹ ਚੈਲੇਂਜ 11 ਸੈਕਿੰਡ ਤੋਂ ਵੀ ਪਹਿਲਾਂ ਕੀਤਾ ਹੈ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਜੱਸੀ ਗਿੱਲ ਨੇ ਇਹ ਚੈਲੇਂਜ ਬੱਬਲ ਰਾਏ ਤੇ ਪ੍ਰਭ ਗਿੱਲ ਨੂੰ ਦਿੱਤਾ ਹੈ।


ਦੱਸ ਦੇਈਏ ਕਿ ਕੁਝ ਦਿਨ ਪਹਿਲਾ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੇ ਹਰ ਪਾਸੇ ਚਰਚਾ ਛੇੜ ਦਿੱਤੀ ਹੈ। ਫਿਲਮ ਦੇ ਟਰੇਲਰ 'ਵ੍ਹਾਈਟ ਹਿੱਲ ਮਿਊਜ਼ਿਕ' ਦੇ ਯੂਟਿਊਬ ਚੈਨਲ 'ਤੇ ਜਾਰੀ ਕੀਤਾ ਗਿਆ ਹੈ। ਇਸ ਫਿਲਮ 'ਚ ਅੰਮ੍ਰਿਤ ਮਾਨ ਅਤੇ ਈਸ਼ਾ ਰਿਖੀ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਹਾਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਮਲਕੀਤ ਰੌਣੀ, ਤਰਸੇਮ ਪੌਲ, ਗੁਰਿੰਦਰ ਮਕਨਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਸੰਜੂ ਸੋਲੰਕੀ, ਨਵਦੀਪ ਕਲੇਰ, ਜੱਗੀ ਧੂਰੀ, ਸੁਖੀ ਪਾਤਰਾਂ, ਹਰਜ ਨਾਗਰਾ ਵੀ ਨਜ਼ਰ ਆਉਣਗੇ। ਫਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਜੀਵਾ ਨੇ ਲਿਖੇ ਹਨ।


ਦੱਸਣਯੋਗ ਹੈ ਕਿ ਇਹ ਫਿਲਮ ਅੱਜ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ। 'ਅਪਰਾ ਫਿਲਮਜ਼' ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਅਜਿਹੀਆਂ ਫਿਲਮਾਂ ਦੇਈਏ, ਜੋ ਮਨੋਰੰਜਨ ਅਤੇ ਜਾਗਰੂਕਤਾ ਦਾ ਮਿਸ਼ਰਣ ਹੋਣ।


Tags: Do Dooni Panj Official Trailer Amrit Maan Isha Rikhi Badshah

Edited By

Sunita

Sunita is News Editor at Jagbani.