ਜਲੰਧਰ— ਪੰਜਾਬੀ ਦਰਸ਼ਕਾਂ 'ਚ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ 'ਚ ਵੱਖਰੀ ਪਛਾਣ ਕਾਇਮ ਕਰਨ ਵਾਲੇ ਪੰਜਾਬੀ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਦਾ ਨਵਾਂ ਗੀਤ 'ਬੰਬ ਜੱਟ' 20 ਮਾਰਚ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਸੋਲੋ ਗਾਇਕੀ ਦੇ ਨਾਲ-ਨਾਲ ਦੋਗਾਣਾ ਗਾਇਕੀ ਵੱਲ ਪਰਤਨ ਵਾਲੀ ਗਾਇਕਾ ਜੈਸਮੀਨ ਸੈਂਡਲਸ ਪੰਜਾਬੀ ਮਸ਼ਹੂਰ ਗਾਇਕਾਂ ਨਾਲ ਦੋਗਾਣਾ ਗਾਇਕੀ 'ਚ ਨਜ਼ਰ ਆ ਚੁੱਕੀ ਹੈ। ਹੁਣ ਜੈਸਮੀਨ ਸੈਂਡਲਸ ਦਾ ਅੰਮ੍ਰਿਤ ਮਾਨ ਨਾਲ ਦੋਗਾਣਾ ਗੀਤ 'ਬੰਬ ਜੱਟ' ਰਿਲੀਜ਼ ਹੋਇਆ ਹੈ। ਅੰਮ੍ਰਿਤ ਮਾਨ ਦਾ ਇਹ ਪਹਿਲਾ ਦੋਗਾਣਾ ਗੀਤ ਹੈ। ਇਸ ਗੀਤ ਨੂੰ ਕਲਮਬਧ ਅੰਮ੍ਰਿਤ ਮਾਨ ਨੇ ਆਪ ਹੀ ਕੀਤਾ ਹੈ। ਉਨ੍ਹਾਂ ਦੇ 'ਬੰਬ ਜੱਟ' ਗੀਤ ਦਾ ਮਿਊਜ਼ਿਕ ਡੀ. ਜੇ. ਫਲੋਅ ਨੇ ਤਿਆਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤ ਮਾਨ ਦੇ ਇਸ ਗੀਤ ਨੂੰ ਗੋਆ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਫ਼ਿਲਮਾਇਆ ਗਿਆ ਹੈ। 'ਬੰਬ ਜੱਟ' ਗੀਤ ਨੂੰ ਮਸ਼ਹੂਰ ਡਾਇਰੈਕਟਰ 'ਰੋਬੀ ਸਿੰਘ' ਨੇ ਡਾਇਰੈਕਟ ਕੀਤਾ ਹੈ। ਵ੍ਹਾਈਟ ਹਿੱਲ ਮਿਊਜ਼ਿਕ ਨੇ ਆਪਣੇ ਲੇਬਲ ਹੇਠ ਇਸ ਗੀਤ ਨੂੰ ਪੇਸ਼ ਕੀਤਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹੈ ਹੈ। ਅੰਮ੍ਰਿਤ ਮਾਨ ਦੇ ਪਹਿਲੇ ਦੋਗਾਣਾ ਗੀਤ 'ਬੰਬ ਜੱਟ' ਦੀ ਮਿਆਦ4 ਮਿੰਟ 21 ਸੈਕਿੰਡ ਦੀ ਹੈ। ਖਬਰ ਲਿਖਣ ਸਮੇਂ ਇਸ ਗੀਤ ਨੂੰ ਯੂ.ਟਿਊਬ 'ਤੇ 7,459,328 ਵਾਰ ਦੇਖਿਆ ਜਾ ਚੁੱਕਾ ਸੀ। ਇਸ ਗੀਤ ਨੂੰ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ।