FacebookTwitterg+Mail

ਅੰਮ੍ਰਿਤ ਮਾਨ ਦੀ 8 ਸਾਲ ਪੁਰਾਣੀ ਤਸਵੀਰ, ਜਦੋਂ ਨਹੀਂ ਰੱਖੀਆਂ ਸਨ ਦਾੜ੍ਹੀ-ਮੁੱਛਾਂ

amrit maan 8 years old picture viral
05 June, 2019 10:43:37 AM

ਜਲੰਧਰ (ਬਿਊਰੋ) — ਸਾਲ 2015 'ਚ 'ਦੇਸੀ ਦਾ ਡਰਮ' ਗੀਤ ਨਾਲ ਹਰ ਪਾਸੇ ਧੁੰਮਾਂ ਪਾਉਣ ਵਾਲਾ ਅੰਮ੍ਰਿਤ ਮਾਨ ਅੱਜ ਸੰਗੀਤ ਜਗਤ ਦਾ ਵੱਡਾ ਨਾਂ ਬਣ ਚੁੱਕਾ ਹੈ। ਅੰਮ੍ਰਿਤ ਮਾਨ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆ ਆਪਣੇ ਇੰਸਟਾਗ੍ਰਾਮ 'ਤੇ ਕੁਝ ਘੰਟੇ ਪਹਿਲਾਂ ਆਪਣੇ ਕਾਲਜ ਟਾਈਮ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਇਹ ਤਸਵੀਰ 8 ਸਾਲ ਪੁਰਾਣੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆ ਅੰਮ੍ਰਿਤ ਮਾਨ ਖਾਸ ਕੈਪਸ਼ਨ ਵੀ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, '8 years ago, Amritpal singh maan , a student from B.TECH in (IT) performed at the college stage (SVIET) and 1100 rupees da inaam v milya🤙🏾 tukke ni laggde ,bhaag laggde aa..oh v je parmatma chahe🙏🏽 baaki gaana aa reha next week'।

Punjabi Bollywood Tadka
ਦੱਸ ਦਈਏ ਕਿ ਇਸ ਤਸਵੀਰ 'ਚ ਅੰਮ੍ਰਿਤ ਮਾਨ ਬਹੁਤ ਸਟੇਜ 'ਤੇ ਪਰਫਾਰਮੈਂਸ ਕਰਦੇ ਨਜ਼ਰ ਆ ਰਹੇ ਹਨ। ਹਰੇਕ ਗੀਤ ਮਹਾਰਾਜਿਆਂ ਵਰਗਾ ਰੁਤਬਾ ਰੱਖਣ ਵਾਲੇ ਅੰਮ੍ਰਿਤ ਮਾਨ ਇਸ ਤਸਵੀਰ 'ਚ ਦੇਸੀ ਅੰਦਾਜ਼ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਗਾਇਕੀ ਦੇ ਨਾਲ-ਨਾਲ ਅੰਮ੍ਰਿਤ ਮਾਨ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਪੈਰ ਪਸਾਰ ਲਾਏ ਹਨ। ਉਨ੍ਹਾਂ ਨੇ 'ਚੰਨਾ ਮੇਰਿਆ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਫਿਲਮ 'ਦੋ ਦੂਣੀ ਪੰਜ' ਤੇ 'ਆਟੇ ਦੀ ਚਿੜੀ' ਆਈ, ਜਿਸ 'ਚ ਅੰਮ੍ਰਿਤ ਮਾਨ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਪਸੰਦ ਕੀਤਾ ਗਿਆ। 

 


Tags: Amrit MaanChanna MereyaInstagram PostViralDesi Da DrumPunjabi Singer

About The Author

sunita

sunita is content editor at Punjab Kesari