FacebookTwitterg+Mail

ਲੇਟੈਸਟ ਵੀਡੀਓ 'ਚ ਦੇਖੋ ਕਿਵੇਂ ਅੰਮ੍ਰਿਤ ਮਾਨ ਨੇ ਦੋਸਤਾਂ ਨਾਲ ਕੀਤੀ ਮਸਤੀ

amrit maan
05 November, 2018 02:06:32 PM

ਜਲੰਧਰ (ਬਿਊਰੋ)— ਹਾਲ ਹੀ 'ਚ ਪੰਜਾਬੀ ਫਿਲਮ 'ਆਟੇ ਦੀ ਚਿੜੀ' ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੇ ਅੰਮ੍ਰਿਤ ਮਾਨ ਦਾ ਨਵਾਂ ਗੀਤ 'ਕੋਲਰ ਬੋਨ' ਛੇ ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਬੀਤੇ ਦਿਨ ਅੰਮ੍ਰਿਤ ਨੇ ਆਪਣੇ ਫੈਨਜ਼ ਲਈ ਇਕ ਵੀਡਿਓ ਸਾਂਝੀ ਕੀਤੀ ਹੈ। ਇਸ ਵੀਡਿਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਹ ਗੀਤ ਛੇ ਨਵੰਬਰ ਨੂੰ ਆਵੇਗਾ ਪਰ ਤੁਹਾਡੇ ਲਈ ਮੈਂ ਇਸ ਗੀਤ ਦੀਆਂ ਕੁਝ ਲਾਈਨਾਂ ਸਾਂਝੀਆਂ ਕਰ ਰਿਹਾ ਹਾਂ। ਬੀਤੇ ਦਿਨ ਉਨ੍ਹਾਂ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਗਿਆ, ਜਿਸ 'ਚ ਉਨ੍ਹਾਂ ਨਾਲ ਹਿਮਾਂਸ਼ੀ ਖੁਰਾਨਾ ਵੀ ਦਿਖਾਈ ਦਿੱਤੀ।

ਦੱਸ ਦੇਈਏ ਕਿ ਅੰਮ੍ਰਿਤ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਗਾ ਚੁੱਕੇ ਹਨ। 'ਪੈੱਗ ਦੀ ਵਾਸ਼ਨਾ', 'ਬੰਬ ਜੱਟ' ਵਰਗੇ ਹਿੱਟ ਗੀਤ ਗਾ ਚੁੱਕੇ ਅੰਮ੍ਰਿਤ ਹੁਣ ਇਕ ਵਾਰ ਫਿਰ ਆਪਣੇ ਸਰੋਤਿਆਂ ਦੇ ਰੁ ਬ ਰੂ ਹੋਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤ ਮਾਨ ਦੀ 'ਕੋਲਰ ਬੋਨ' ਗੀਤ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਡਾਇਰੈਕਟ ਕੀਤਾ ਹੈ।


Tags: Amrit Maan Himanshi Khurana Collar Bone Video Instagram Punjabi Singer

About The Author

Chanda

Chanda is content editor at Punjab Kesari