FacebookTwitterg+Mail

'ਦੋ ਦੂਣੀ ਪੰਜ' 'ਚ ਅੰਮ੍ਰਿਤ ਮਾਨ ਨਾਲ ਈਸ਼ਾ ਰਿਖੀ ਲੁੱਟੇਗੀ ਦਰਸ਼ਕਾਂ ਦੇ ਦਿਲ

amrit maan and isha rikhi
27 December, 2018 10:51:46 AM

ਜਲੰਧਰ (ਬਿਊਰੋ) : 'ਜੱਟ ਬੁਆਏਜ਼ ਪੁੱਤ ਜੱਟਾਂ ਦੇ', 'ਹੈਪੀ ਗੋ ਲੱਕੀ', 'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ', 'ਅਰਦਾਸ' ਵਰਗੀਆਂ ਪੰਜਾਬੀ ਫਿਲਮਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਵਾਲੀ ਈਸ਼ਾ ਰਿਖੀ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸੁਰਖੀਆਂ ਬਟੋਰ ਦਾ ਕਾਰਨ ਉਸ ਦੀ ਅਗਲੀ ਪੰਜਾਬੀ ਫਿਲਮ 'ਦੋ ਦੂਣੀ ਪੰਜ' ਹੈ।

Punjabi Bollywood Tadka

ਜੀ ਹਾਂ, ਈਸ਼ਾ ਰਿਖੀ ਇਨ੍ਹੀਂ ਦਿਨੀਂ ਅੰਮ੍ਰਿਤ ਮਾਨ ਨਾਲ 'ਦੋ ਦੂਣੀ ਪੰਜ' 'ਚ ਧੁੰਮਾਂ ਪਾਉਣ ਦੀ ਤਿਆਰੀ ਕਰ ਰਹੀ ਹੈ।  'ਦੋ ਦੂਣੀ ਪੰਜ' 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਮਿਲੇਗੀ। ਦੱਸ ਦੇਈਏ ਕਿ ਈਸ਼ਾ ਰਿਖੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਹਮੇਸ਼ਾ ਹੀ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।  

Punjabi Bollywood Tadka
ਦੱਸ ਦੇਈਏ ਕਿ ਅੰਮ੍ਰਿਤ ਮਾਨ ਤੇ ਬਾਦਸ਼ਾਹ ਦੀ ਸਟਾਰਰ ਫਿਲਮ 'ਦੋ ਦੂਣੀ ਪੰਜ' ਦੇ ਹੁਣ ਤੱਕ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਪਹਿਲਾ ਗੀਤ 'ਜੈਕਟਾਂ ਲਾਈਟਾਂ ਵਾਲੀਆਂ' ਤੇ ਦੂਜਾ ਗੀਤ 'ਹੌਂਸਲਾ' ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ਮੁਤਾਬਕ, ਫਿਲਮ 'ਚ ਪੰਜਾਬ ਦੇ ਮੌਜੂਦਾਂ ਹਲਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

Punjabi Bollywood Tadka

ਟਰੇਲਰ 'ਚ ਪੰਜਾਬ ਦੀ ਬੇਰੁਜ਼ਗਾਰੀ ਅਤੇ ਨਸ਼ੇ ਦੇ ਮੁੱਦੇ ਨੂੰ ਪੇਸ਼ ਕੀਤਾ ਗਿਆ। ਫਿਲਮ ਦੇ ਟਰੇਲਰ 'ਚ ਅੰਮ੍ਰਿਤ ਮਾਨ ਨੂੰ ਰੋਮਾਂਸ ਕਰਦੇ ਵੀ ਦਿਖਾਇਆ ਗਿਆ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਫਿਲਮ 'ਚ ਪੰਜਾਬ ਦੇ ਗੰਭੀਰ ਮਸਲਿਆਂ ਦੇ ਨਾਲ-ਨਾਲ ਮੁੰਡੇ ਕੁੜੀ ਦੀ ਪ੍ਰੇਮ ਕਹਾਣੀ ਵੀ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਦੇ ਸੀਨ ਨੂੰ ਦੇਖ ਕੇ ਲੱਗਦਾ ਹੈ ਕਿ ਇਸ 'ਚ ਕਮੇਡੀ ਦਾ ਵੀ ਖੂਬ ਤੜਕਾ ਲਾਇਆ ਹੋਇਆ।

Punjabi Bollywood Tadka

ਫਿਲਮ ਦਾ ਟਰੇਲਰ ਦੱਸਦਾ ਹੈ ਕਿ ਅੰਮ੍ਰਿਤ ਮਾਨ ਨੇ ਇਸ ਫਿਲਮ ਨੂੰ ਹਿੱਟ ਬਣਾਉਣ ਲਈ ਪੂਰਾ ਮਸਾਲਾ ਇੱਕਠਾ ਕੀਤਾ ਹੈ। 'ਦੋ ਦੂਣੀ ਪੰਜ' ਨੂੰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ ਜਦੋਂਕਿ ਡਾਇਰੈਕਟਰ ਹੈਰੀ ਭੱਟੀ ਹਨ। ਇਸ ਫਿਲਮ ਦੇ ਮੁੱਖ ਹਿੱਸੇ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕੇ 'ਚ ਹੋਵੇ ਹੈ।

Punjabi Bollywood Tadka


Tags: Do Dooni Panj Amrit Maan Isha Rikhi Badshah Instagram Haunsla Jacketan Lightan Waliyan

Edited By

Sunita

Sunita is News Editor at Jagbani.