ਜਲੰਧਰ (ਬਿਊਰੋ) : ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿਣ ਵਾਲੇ ਅੰਮ੍ਰਿਤ ਮਾਨ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਘਰ 'ਚ ਆਪਣੇ ਪਰਿਵਾਰ ਨਾਲ ਆਪਣਾ ਜਨਮਦਿਨ ਮਨਾ ਰਹੇ ਹਨ। ਅੰਮ੍ਰਿਤ ਮਾਨ ਦੀ ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਵੀਡੀਓ 'ਤੇ ਲਗਾਤਾਰ ਕੁਮੈਂਟ ਵੀ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਅੰਮ੍ਰਿਤ ਮਾਨ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਬਰਥਡੇ ਵਿਸ਼ ਕਰ ਰਹੇ ਹਨ।
'ਦੇਸੀ ਡਰੰਮ' ਗੀਤ ਨਾਲ ਆਪਣੇ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਅੰਮ੍ਰਿਤ ਮਾਨ ਗਾਇਕ ਹੋਣ ਦੇ ਨਾਲ-ਨਾਲ ਇਕ ਵਧੀਆ ਗੀਤਕਾਰ ਤੇ ਅਦਾਕਾਰ ਵੀ ਹਨ। ਗਾਇਕੀ 'ਚ ਆਉਣ ਤੋਂ ਪਹਿਲਾਂ ਅੰਮ੍ਰਿਤ ਮਾਨ ਹੋਰ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਸਨ। ਗੀਤ ਲਿਖਣ ਦਾ ਸ਼ੌਂਕ ਅੰਮ੍ਰਿਤ ਮਾਨ ਨੂੰ ਕਾਲਜ ਦੇ ਦਿਨਾਂ ਤੋਂ ਹੀ ਸੀ। ਅੰਮ੍ਰਿਤ ਮਾਨ ਨੇ 'ਚੰਨਾ ਮੇਰਿਆ' ਫਿਲਮ ਨਾਲ ਪਾਲੀਵੁੱਡ 'ਚ ਕਦਮ ਰੱਖਿਆ ਸੀ।