FacebookTwitterg+Mail

ਪ੍ਰਮੋਸ਼ਨ ਦੌਰਾਨ ਅੰਮ੍ਰਿਤਸਰ ਪਹੁੰਚੀ 'ਆਟੇ ਦੀ ਚਿੜੀ' ਦੀ ਸਟਾਰ ਕਾਸਟ

amrit maan in amritsar
18 October, 2018 01:19:17 PM

ਅੰਮ੍ਰਿਤਸਰ (ਸੁਮਿਤ ਖੰਨਾ)— ਪੰਜਾਬੀ ਫਿਲਮ 'ਆਟੇ ਦੀ ਚਿੜੀ' ਦੀ ਪੂਰੀ ਸਟਾਰ ਕਾਸਟ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਫਿਲਮ ਨੂੰ ਪ੍ਰਮੋਟ ਕਰਨ ਲਈ ਬੀਤੇ ਦਿਨੀਂ ਅੰਮ੍ਰਿਤਸਰ ਪਹੁੰਚੇ ਸਨ। ਇਸ ਮੌਕੇ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਨੇ ਖਾਸ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਫਿਲਮ ਸੰਬੰਧੀ ਖਾਸ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਅੰਮ੍ਰਿਤ ਮਾਨ ਨੇ ਦੱਸਿਆ ਕਿ 'ਆਟੇ ਦੀ ਚਿੜੀ' ਇਕ ਪਰਿਵਾਰਕ ਫਿਲਮ ਹੈ, ਜਿਸ ਨੂੰ ਤੁਸੀਂ ਆਪਣੇ ਪਰਿਵਾਰ ਨਾਲ ਦੇਖ ਸਕਦੇ ਹੋ। ਇਸ 'ਚ ਕਾਮੇਡੀ ਤੇ ਰੋਮਾਂਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ। ਦੋਵਾਂ ਅਦਕਾਰਾਂ ਮੁਤਾਬਕ ਉਨ੍ਹਾਂ ਨੂੰ ਇਸ ਫਿਲਮ ਰਾਹੀਂ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ ਤੇ ਇਸ ਫਿਲਮ ਨਾਲ ਪੰਜਾਬ ਦੀ ਫਿਲਮ ਇੰਡਸਟਰੀ ਨੂੰ ਨਵਾਂ ਮੁਕਾਮ ਹਾਸਲ ਹੋਵੇਗਾ।

ਦੱਸ ਦੇਈਏ ਕਿ ਚਿਰਾਂ ਤੋਂ ਉਡੀਕੀ ਜਾਣ ਵਾਲੀ ਪੰਜਾਬੀ ਫਿਲਮ 'ਆਟੇ ਦੀ ਚਿੜੀ' ਅੱਜ ਯਾਨੀ ਵੀਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ ਅਤੇ ਉਹ ਵੀ ਆਪਣੀ ਮਿੱਥੀ ਤਰੀਕ ਤੋਂ ਇਕ ਦਿਨ ਪਹਿਲਾਂ। ਤੇਗ ਪ੍ਰੋਡਕਸ਼ਨਸ ਤੋਂ ਫਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਉਪ ਨਿਰਮਾਤਾ ਜੀ. ਆਰ. ਐੱਸ. ਛੀਨਾ ਪੂਰੀ ਟੀਮ ਨਾਲ ਫਿਲਮ ਲਈ ਆਸ਼ੀਰਵਾਦ ਲੈਣ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਹ ਫਿਲਮ ਆਪਣੇ ਐਲਾਨ ਨਾਲ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸ ਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ, ਜੋ ਪਹਿਲੀ ਵਾਰ ਪਰਦੇ 'ਤੇ ਇਕੱਠੀ ਦਿਸੇਗੀ।


Tags: PromotionAmritsarAmrit Maan Neeru Bajwa Aate Di Chidi Sardar Sohi Gurpreet Ghuggi Karamjit Anmol Nisha Bano BN Sharma Anmol Verma Harby Sanga Nirmal Rishi

Edited By

Chanda Verma

Chanda Verma is News Editor at Jagbani.