FacebookTwitterg+Mail

'ਆਟੇ ਦੀ ਚਿੜੀ' ਨਾਲ ਪੰਜਾਬੀ ਸਿਨੇਮਾ ਨੂੰ ਮਿਲੇਗੀ ਨਵੀਂ ਜੋੜੀ

amrit maan neeru bajwa
24 September, 2018 06:03:28 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਆਟੇ ਦੀ ਚਿੜੀ' ਦਾ ਹਾਲ ਹੀ 'ਚ ਟਰੇਲਰ ਰਿਲੀਜ਼ ਹੋਇਆ ਹੈ। ਅੰਮ੍ਰਿਤ ਮਾਨ ਨਾਲ ਪਾਲੀਵੁੱਡ ਕੁਈਨ ਨੀਰੂ ਬਾਜਵਾ ਫਿਲਮ 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ ਨੂੰ ਨਵੀਂ ਆਨਸਕ੍ਰੀਨ ਜੋੜੀ ਮਿਲਣ ਜਾ ਰਹੀ ਹੈ। ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਨੇ ਫਿਲਮ 'ਚੰਨਾ ਮੇਰਿਆ' ਨਾਲ ਆਪਣੇ ਪਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਫਿਲਮ 'ਲੌਂਗ ਲਾਚੀ' ਦੇ ਕੁਝ ਦ੍ਰਿਸ਼ਾਂ 'ਚ ਅੰਮ੍ਰਿਤ ਤੇ ਨੀਰੂ ਨੂੰ ਇਕੱਠਿਆਂ ਦੇਖਿਆ ਗਿਆ।Punjabi Bollywood Tadka'ਆਟੇ ਦੀ ਚਿੜੀ' 'ਚ ਅੰਮ੍ਰਿਤ ਤੇ ਨੀਰੂ ਪਤੀ-ਪਤਨੀ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੇ ਟਰੇਲਰ ਦੀ ਜੇਕਰ ਗੱਲ ਕਰੀਏ ਤਾਂ ਇਸ ਨੂੰ ਖਬਰ ਲਿਖੇ ਜਾਣ ਤਕ 4.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਇਹੀ ਨਹੀਂ ਟਰੇਲਰ ਯੂਟਿਊਬ 'ਤੇ ਨੰਬਰ 1 'ਤੇ ਟਰੈਂਡ ਕਰ ਰਿਹਾ ਹੈ।

ਫਿਲਮ 'ਚ ਅੰਮ੍ਰਿਤ ਤੇ ਨੀਰੂ ਤੋਂ ਇਲਾਵਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ, ਅਨਮੋਲ ਵਰਮਾ, ਹਾਰਬੀ ਸੰਘਾ ਤੇ ਨਿਰਮਲ ਰਿਸ਼ੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਫਿਲਮ ਨੂੰ ਚਰਨਜੀਤ ਸਿੰਘ ਵਾਲੀਆ ਤੇ ਤੇਗਵੀਰ ਸਿੰਘ ਵਾਲੀਆ ਨੇ ਪ੍ਰੋਡਿਊਸ ਕੀਤਾ ਹੈ ਤੇ ਇਸ ਦੇ ਕੋ-ਪ੍ਰੋਡਿਊਸਰ ਜੀ. ਆਰ. ਐੱਸ. ਚੀਨਾ ਹਨ। ਫਿਲਮ ਦੁਨੀਆ ਭਰ 'ਚ 19 ਅਕਤੂਬਰ, 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Amrit Maan Neeru Bajwa Aate Di Chidi Punjabi Movie

Edited By

Rahul Singh

Rahul Singh is News Editor at Jagbani.