FacebookTwitterg+Mail

ਅੰਮ੍ਰਿਤ ਮਾਨ ਨੇ ਖਰੀਦੀ ਮਰਸਡੀਜ਼, ਸ਼ੇਅਰ ਕੀਤੀ ਵੀਡੀਓ

amrit maan new mercedes
01 March, 2019 03:39:59 PM

ਜਲੰਧਰ (ਬਿਊਰੋ) — ਹਰੇਕ ਗੀਤ 'ਚ ਮਹਾਰਾਜਿਆਂ ਵਰਗਾ ਰੁਤਬਾ ਰੱਖਣ ਵਾਲੇ ਅੰਮ੍ਰਿਤ ਮਾਨ ਨੇ ਹਾਲ ਹੀ 'ਚ ਮਰਸਡੀਜ਼ ਖਰੀਦੀ ਹੈ। ਜੀ ਹਾਂ, ਹਾਲ ਹੀ 'ਚ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮਰਸਡੀਜ਼ ਦਿਖਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦਿਆ ਅੰਮ੍ਰਿਤ ਮਾਨ ਨੇ ਕੈਪਸ਼ਨ 'ਚ ਲਿਖਿਆ ਹੈ, ''kita shuru MARUTI ton ajj MERCEDES vi thalle aa👊🏾baaki maruti vaale din v siraa e si😊waheguru tera shukar hai।''


ਦੱਸ ਦਈਏ ਕਿ ਅੰਮ੍ਰਿਤ ਮਾਨ ਵਲੋਂ ਸ਼ੇਅਰ ਕੀਤੀ ਇਸ ਵੀਡੀਓ 'ਤੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਅੰਮ੍ਰਿਤ ਮਾਨ ਆਪਣੀ ਮਿਹਨਤ ਦੇ ਸਦਕਾ ਹੈ ਹੀ ਅੱਜ ਲਗਜ਼ਰੀ ਗੱਡੀਆਂ 'ਚ ਘੁੰਮ ਰਹੇ ਹਨ। ਅੰਮ੍ਰਿਤ ਮਾਨ ਕਈ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗੀਤਾਂ ਤੋਂ ਇਲਾਵਾ ਅੰਮ੍ਰਿਤ ਮਾਨ 'ਆਟੇ ਦੀ ਚਿੜੀ', 'ਦੋ ਦੂਣੀ ਪੰਜ' ਅਤੇ 'ਚੰਨਾ ਮੇਰਿਆ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕਰ ਚੁੱਕੇ ਹਨ।


Tags: Amrit Maan Mercedes Trending Nakhra Pariyaan Toh Sohni Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.