ਜਲੰਧਰ (ਬਿਊਰੋ) : ਸਾਲ 2015 'ਚ 'ਦੇਸੀ ਦਾ ਡਰੱਮ' ਗੀਤ ਨਾਲ ਸੰਗੀਤ ਜਗਤ 'ਚ ਸ਼ੌਹਰਤ ਖੱਟਣ ਵਾਲੇ ਨਾਮੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਆਪਣੇ ਨਵੇਂ ਗੀਤ 'My Moon' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਮਾਈ ਮੂਨ' ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੋਵੇਗਾ। ਇਸ ਗੀਤ ਦੇ ਬੋਲ ਵੀ ਅੰਮ੍ਰਿਤ ਮਾਨ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ Prophec ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਟਰੂ ਮੇਕਰ ਵੱਲੋਂ ਤਿਆਰ ਕੀਤੀ ਗਈ ਹੈ। ਇਹ ਗੀਤ 29 ਜੂਨ ਨੂੰ ਰਿਲੀਜ਼ ਹੋਵੇਗਾ।
ਦੱਸ ਦਈਏ ਕਿ ਅੰਮ੍ਰਿਤ ਮਾਨ 'ਮੁੱਛ ਤੇ ਮਸ਼ੂਕ', 'ਕਾਲੀ ਕੈਮੇਰੋ', 'ਪੈੱਗ ਦੀ ਵਾਸ਼ਨਾ', 'ਗੁਰਿਲਾ ਵਾਰ', 'ਸ਼ਿਕਾਰ' 'ਟਰੈਡਿੰਗ ਨਖਰਾ', 'ਪਰੀਆਂ ਤੋਂ ਸੋਹਣੀ', 'ਬਲੱਡ ਵਿਚ ਤੂੰ', 'ਜੈਕਟਾਂ ਲਾਈਟਾਂ ਵਾਲੀਆਂ', 'ਜਰਮਨ ਗੰਨ', 'ਮਿੱਠੀ ਮਿੱਠੀ' ਅਤੇ 'ਕੈਲਰਬੋਨ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਕੀਲ ਚੁੱਕੇ ਹਨ। ਅੰਮ੍ਰਿਤ ਮਾਨ ਨੇ ਪੰਜਾਬੀ ਫਿਲਮ 'ਚੰਨਾ ਮੇਰਿਆ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਤੋਂ ਬਾਅਦ ਅੰਮ੍ਰਿਤ ਮਾਨ 'ਦੋ ਦੂਣੀ ਪੰਜ', 'ਆਟੇ ਦੀ ਚਿੜੀ' ਅਤੇ 'ਲੌਂਗ ਲਾਚੀ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕੀਤਾ।