FacebookTwitterg+Mail

ਅੰਮ੍ਰਿਤ ਮਾਨ ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ ‘ਸੁਭਾਅ ਜੱਟ ਦਾ’

amrit maan subaah jatt da instagram
02 February, 2020 09:38:04 AM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਹਾਲ ਹੀ ਵਿਚ ਆਇਆ ਗੀਤ ‘ਆਕੜ’ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਦੀ ਸਫਲਤਾ ਤੋਂ ਬਾਅਦ ਅਮ੍ਰਿਤ ਮਾਨ ਆਪਣੇ ਫੈਨਜ਼ ਲਈ ਇਕ ਹੋਰ ਹਿੱਟ ਗੀਤ ਲੈ ਕੇ ਆ ਰਹੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਹਾਲ ਹੀ ਵਿਚ ਅੰਮ੍ਰਿਤ ਮਾਨ ਨੇ ਇੰਸਟਾ ’ਤੇ ਇਕ ਪੋਸਟਰ ਰਾਹੀਂ ਆਪਣੇ ਨਵੇਂ ਗੀਤ ‘ਸੁਭਾਅ ਜੱਟ ਦਾ’  ਦਾ ਐਲਾਨ ਕੀਤਾ ਹੈ। ਇਸ ਗੀਤ ਨੂੰ ਅੰਮ੍ਰਿਤ ਮਾਨ ਨੇ ਖੁੱਦ ਲਿਖਿਆ ਤੇ ਗਾਇਆ ਹੈ।


ਇਸ ਗੀਤ ਦਾ ਮਿਊਜ਼ਿਕ ਗੁਰ ਸਿੱਧੂ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਪੂਰਾ ਪ੍ਰੋਜੈਕਟ ਮਾਹੀ ਸੰਧੂ ਤੇ ਜੋਬਨ ਸੰਧੂ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ। ਅੰਮ੍ਰਿਤ ਮਾਨ ਵੱਲੋਂ ਸਾਂਝੇ ਕੀਤੇ ਇਸ ਪੋਸਟਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।


Tags: Amrit MaanSubaah Jatt DaInstagramPosterUpcoming Song

About The Author

manju bala

manju bala is content editor at Punjab Kesari