ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਅਰੋੜਾ ਅੱਜ ਭਾਵ 31 ਜਨਵਰੀ ਨੂੰ 40 ਸਾਲ ਦੀ ਹੋ ਗਈ ਹੈ। ਜਨਮਦਿਨ ਸੈਲੀਬ੍ਰੇਸ਼ਨ 'ਚ ਕੁਝ ਵੱਖਰਾ ਦੇਖਣ ਨੂੰ ਮਿਲਿਆ।
ਬੀਤੇ ਦਿਨ ਅੰਮ੍ਰਿਤਾ ਦਾ ਇਹ ਜਨਮਦਿਨ ਖਾਸ ਬਣਾਉਣ ਲਈ ਉਨ੍ਹਾਂ ਦੀ ਦੋਸਤ ਕਰੀਨਾ ਕਪੂਰ, ਕਰਿਸ਼ਮਾ ਕਪੂਰ ਤੇ ਮਲਾਇਕਾ ਸਮੇਤ ਪੂਰੀ ਗਰਲ ਗੈਂਗ ਗੋਆ ਪਹੁੰਚ ਗਈਆਂ ਸਨ।
ਸੋਸ਼ਲ ਮੀਡੀਆ 'ਤੇ ਇਨ੍ਹਾਂ ਸਾਰੇ ਸਿਤਾਰਿਆਂ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਪਾਰਟੀ ਦੀ ਥੀਮ boho-chic ਸੀ ਤੇ ਕਰੀਨਾ ਸਮੇਤ ਸਾਰੀਆਂ ਅਭਿਨੇਤਰੀਆਂ ਉਸੇ ਥੀਮ ਨੂੰ ਧਿਆਨ 'ਚ ਰੱਖਦੇ ਹੋਏ ਇਸ ਪਾਰਟੀ ਲਈ ਤਿਆਰ ਹੋਈਆਂ ਹਨ।
ਇਨ੍ਹਾਂ ਦਾ ਅਜਿਹਾ ਲੁੱਕ ਘੱਟ ਹੀ ਦੇਖਣ ਨੂੰ ਮਿਲਦਾ ਹੈ। ਇਹ ਇਕਦਮ ਐਡਲਟ ਪਾਰਟੀ ਸੀ।
ਇਸ ਤੋਂ ਇਲਾਵਾ ਜਨਮਦਿਨ ਕੇਕ ਵੀ ਪੂਰੀ ਤਰ੍ਹਾਂ ਐਡਲਟ ਸੀ, ਜਿਸ ਨੂੰ ਕੱਟਣ 'ਚ ਅੰਮ੍ਰਿਤਾ ਕਾਫੀ ਸ਼ਰਮਾ ਰਹੀ ਸੀ ਪਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਸਾਰਿਆ ਦੇ ਕਹਿਣ 'ਤੇ ਉਸੇ ਅੰਦਾਜ਼ 'ਚ ਕੇਕ ਕੱਟਿਆ, ਜਿਸ ਅੰਦਾਜ਼ 'ਚ ਸਾਰਿਆ ਨੇ ਕਿਹਾ ਸੀ।
ਇਸ ਪਾਰਟੀ 'ਚ ਜਿੱਥੇ ਕਰੀਨਾ ਆਪਣੇ ਹੌਟ ਅੰਦਾਜ਼ 'ਚ ਸਾਰਿਆ ਹਸੀਨਾਵਾਂ ਨੂੰ ਮਾਤ ਦਿੰਦੀ ਦਿਖੀ, ਉੱਥੇ ਮਲਾਇਕਾ ਨੇ ਵੀ ਗਜ਼ਬ ਢਾਹਿਆ।
ਇਸ ਮੌਕੇ ਕਰਿਸ਼ਮਾ ਵੀ ਗੋਲਡਨ ਡਰੈੱਸ 'ਚ ਕਾਫੀ ਗਲੈਮਰਸ ਲੱਗ ਰਹੀ ਸੀ।