FacebookTwitterg+Mail

ਅੰਮ੍ਰਿਤਾ ਰਾਓ ਦੇ ਘਰ ਆਉੇਣ ਵਾਲੀਆਂ ਹਨ ਖੁਸ਼ੀਆਂ, ਬੇਬੀ ਬੰਪ ਨਾਲ ਤਸਵੀਰਾਂ ਵਾਇਰਲ

amrita rao baby bamp photos viral
13 October, 2020 01:28:30 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅੰਮ੍ਰਿਤਾ ਰਾਓ ਦੇ ਘਰ ਜਲਦ ਖੁਸ਼ੀਆਂ ਦਸਤਕ ਦੇਣ ਵਾਲੀਆਂ ਹਨ ਕਿਉਂਕਿ ਅੰਮਿਤਾ ਜਲਦ ਮਾਂ ਬਣਨ ਵਾਲੀ ਹੈ।ਅੰਮ੍ਰਿਤਾ ਰਾਓ ਨੂੰ ਹਾਲ ਹੀ 'ਚ ੳੇੁਸ ਦੇ ਪਤੀ ਦੇ ਨਾਲ ਇਕ ਕਲੀਨਿਕ ਦੇ ਬਾਹਰ ਸਪਾਟ ਕੀਤਾ ਗਿਆ ਹੈ।ਅੰਮ੍ਰਿਤਾ ਰਾਓ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀ ਹੈ ਜਿਸ 'ਚ ਉਸ ਦਾ ਬੇਬੀ ਬੰਪ ਸਾਫ ਦਿੱਖ ਰਿਹਾ ਹੈ।

Punjabi Bollywood Tadka
ਅੰਮ੍ਰਿਤਾ ਰਾਓ ਲੌਕਡਾਊਨ ਦੇ ਸਮੇਂ ਦੌਰਾਨ ਤੋਂ ਹੀ ਪ੍ਰੈਗਨੈਂਟ ਹੈ। ਅੰਮ੍ਰਿਤਾ ਨੇ ਸਾਲ 2016 'ਚ ਵਿਆਹ ਕਰਵਾਇਆ ਸੀ। ਅਨਮੋਲ ਨਾਲ ਵਿਆਹ ਕਰਵਾਉਣ ਤੋਂ ਬਾਅਦ ਅੰਮ੍ਰਿਤਾ ਰਾਓ ਨੇ ਆਪਣੀ ਜਿੰਦਗੀ ਨੂੰ ਬੇਹੱਦ ਨਿੱਜੀ ਰੱਖਿਆ ਹੈ । ਅੰਮ੍ਰਿਤਾ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਦਾ ਹਿੱਸਾ ਰਹੇ ਚੁੱਕੀ ਹੈ।ਅੰਮਿਤਾ ਰਾਓ ਨੇ ਸਾਲ 2002 'ਚ ਆਪਣੇ ਫਿਲਮੀਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਫਿਲਮ 'ਵਿਵਾਹ' 'ਚ ਸ਼ਾਹਿਦ ਕਪੂਰ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ।


Tags: Amrita Rao RJ Anmol Film Actress Pregnant Bollywood

About The Author

Lakhan Pal

Lakhan Pal is content editor at Punjab Kesari