FacebookTwitterg+Mail

'ਆਲਿਆ' ਦਾ ਕਿਰਦਾਰ ਨਿਭਾਅ ਮਸ਼ਹੂਰ ਹੋਈ ਅੰਮ੍ਰਿਤਾ ਰਾਵ ਦੀ ਭੈਣ ਦੀਆਂ ਦੇਖੋ ਕਿਊਟ ਅਤੇ ਖੂਬਸੂਰਤ ਤਸਵੀਰਾਂ

    1/15
08 October, 2016 10:00:43 AM
ਜੈਪੁਰ— ਟੀ.ਵੀ. ਦੀ 'ਆਲਿਆ' ਅਤੇ ਬਾਲੀਵੁੱਡ ਆਦਾਕਾਰਾ ਅੰਮ੍ਰਿਤਾ ਰਾਓ ਦੀ ਭੈਣ ਪ੍ਰੀਤੀਕਾ ਰਾਵ ਕੁਝ ਦਿਨ ਪਹਿਲਾ ਜੈਪੁਰ ਦੀ ਯਾਤਰਾ ਕੀਤੀ। ਉਨ੍ਹਾਂ ਨੇ ਪੂਰੇ ਹਫਤੇ 'ਚ ਜੈਪੁਰ ਦੀਆਂ ਕਈ ਤਸਵੀਰਾਂ ਆਪਣੇ ਸੋਸ਼ਲ ਅਕਾਊਂਟ 'ਤੇ ਸਾਂਝੀਆਂ ਕੀਤੀਆਂ। ਵੀਰਵਾਰ ਨੂੰ ਵੀ ਉਨ੍ਹਾਂ ਨੇ ਜੈਪੁਰ ਦੇ ਆਮੇਰ ਕੋਰਟ ਦੀ ਇਕ ਤਸਵੀਰ ਸਾਂਝੀ ਕਰ ਕੇ ਇਸ ਮਹਿਲ ਦੇ ਆਰਕੀਟੈਕਚਰ ਦੀ ਤਰੀਫ ਕੀਤੀ।
ਜਾਣਕਾਰੀ ਮੁਤਾਬਕ ਜੈਪੁਰ ਟੂਰ ਦੌਰਾਨ ਪ੍ਰੀਤੀਕਾ ਇੱਥੇ ਸ਼ਾਹੀ ਮਹਿਲ ਆਮੇਰ ਕੋਰਟ ਅਤੇ ਅਲਬਰਟ ਹਾਲ ਘੁੰਮਣ ਪਹੁੰਚੀ ਸੀ। ਉਨ੍ਹਾਂ ਨੇ ਇੱਥੇ ਹਾਥੀ ਦੀ ਸਵਾਰੀ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਵੀਡੀਓ ਵੀ ਸਾਂਝੀ ਕੀਤੀ। ਸ਼ਹਿਰ ਦੇ ਨਾਲ ਉਨ੍ਹਾਂ ਨੇ ਰਾਜਸਥਾਨ ਦੇ ਟ੍ਰੇਡਿਸ਼ਨਲ ਫੂਡ ਅਤੇ ਡਾਂਸ ਦਾ ਵੀ ਆਨੰਦ ਮਾਣਿਆ। ਪਿੰਕ ਸਿਟੀ ਜੈਪੁਰ 'ਚ ਪ੍ਰੀਤੀਕਾ ਦੀ ਇਹ ਪਹਿਲੀ ਯਾਤਰਾ ਦੱਸੀ ਜਾ ਰਹੀ ਹੈ। ਆਪਣੇ ਟੂਰ ਦੌਰਾਨ ਪ੍ਰੀਤੀਕਾ ਨੇ ਜੈਪੁਰ ਮੈਟਰੋ ਦੀ ਵੀ ਯਾਤਰਾ ਕੀਤੀ। ਇਸ ਦੌਰਾਨ ਉੱਥੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਕਾਫੀ ਭੀੜ ਵੀ ਜਮਾ ਹੋਣ ਲੱਗ ਪਈ।
ਜ਼ਿਕਰਯੋਗ ਹੈ ਕਿ ਅ੍ਰੰਮਿਤਾ ਰਾਵ ਦੀ ਭੈਣ ਪ੍ਰੀਤੀਕਾ ਇਕ ਟੀ.ਵੀ. ਅਦਾਕਾਰਾ ਹੈ, ਜੋ ਕਿ ਜਰਨਲਿਜ਼ਮ ਦੀ ਪੜ੍ਹਾਈ ਕਰ ਚੁੱਕੀ ਹੈ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਮੁੰਬਈ ਦੇ ਹੀ ਸੋਫੀਆ ਕਾਲੇਜ ਤੋਂ ਪੁਰੀ ਕੀਤੀ ਹੈ। ਪੜ੍ਹਾਈ ਦੌਰਾਨ ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਟੀਨ (ਅੱਲ੍ਹੜ) ਮਾਡਲ ਦੇ ਰੂਪ 'ਚ ਕੀਤੀ ਸੀ। ਇਕ ਟੀ.ਵੀ. ਸ਼ੋਅ ਤੋਂ ਇਲਾਵਾ ਉਹ ਸਾਊਥ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਆਪਣੇ ਸੀਰੀਅਲ 'ਬੇਇੰਤੇਹਾ' ਲਈ ਕਈ ਐਵਾਰਡ ਆਪਣੇ ਨਾਂ ਕੀਤੇ ਹਨ।

Tags: amrita raopreetikajaipur toor