FacebookTwitterg+Mail

ਅਮ੍ਰਿਤਾ ਸਿੰਘ ਨੂੰ ਵੱਡੀ ਰਾਹਤ, ਦੇਹਰਾਦੂਨ ਪ੍ਰਾਪਰਟੀ ਕੇਸ 'ਚ ਮਿਲੀ ਜਿੱਤ

amrita singh
07 February, 2019 03:33:22 PM

ਮੁੰਬਈ(ਬਿਊਰੋ)— ਅਦਾਕਾਰਾ ਅੰਮ੍ਰਿਤਾ ਸਿੰਘ ਪਿਛਲੇ ਕੁਝ ਦਿਨਾਂ ਤੋਂ ਦੇਹਰਾਦੂਨ ਦੀ ਪ੍ਰਾਪਰਟੀ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਹੁਣ ਅੰਮ੍ਰਿਤਾ ਨੂੰ ਵੱਡੀ ਰਾਹਤ ਮਿਲੀ ਹੈ। ਜੀ ਹਾਂ, ਅੰਮ੍ਰਿਤਾ ਕੇਸ ਜਿੱਤ ਗਈ ਹੈ। ਅੰਮ੍ਰਿਤਾ ਦੀ ਮਾਸੀ ਤਾਹਿਰਾ ਨੇ ਦੱਸਿਆ ਕਿ ਕਲੇਮੇਨਟਾਊਨ 'ਚ ਚਾਰ ਏਕੜ 'ਚ ਫੈਲੀ ਕਰੋੜਾਂ ਦੀ ਪ੍ਰਾਪਰਟੀ ਦੇ ਮਾਮਲੇ 'ਚ ਮੰਗਲਵਾਰ ਨੂੰ ਕੋਰਟ ਨੇ ਕੇਸ ਰੱਦ ਕਰ ਦਿੱਤਾ ਹੈ।
Punjabi Bollywood Tadka
ਅੰਮ੍ਰਿਤਾ ਦੀ ਮਾਸੀ ਤਾਹਿਰਾ ਮੰਗਲਵਾਰ ਨੂੰ ਕੋਰਟ ਪਹੁੰਚੀ ਸੀ। ਉਨ੍ਹਾਂ ਨੇ ਸਿਵਿਲ ਕੋਰਟ ਦੇ ਜੱਜ ਰਮੇਸ਼ ਸਿੰਘ ਨੂੰ ਇਸ ਮਾਮਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ। ਕੋਰਟ ਨੇ ਕੇਸ ਨੂੰ ਹੀ ਰੱਦ ਕਰ ਦਿੱਤਾ। ਦੱਸ ਦੇਈਏ ਕਿ ਅੰਮ੍ਰਿਤਾ ਅਤੇ ਤਾਹਿਰਾ ਨੇ ਮਧੁਸੂਦਨ ਬਿੰਬੇਟ ਖਿਲਾਫ ਪ੍ਰਾਪਰਟੀ ਦੇ ਮਲਕੀਅਤ ਹੱਕ ਨੂੰ ਲੈ ਕੇ ਕੇਸ ਕੀਤਾ ਸੀ।
Punjabi Bollywood Tadka
ਮਧੁਸੂਦਨ ਦੀ ਮੌਤ ਤੋਂ ਬਾਅਦ ਤਾਹਿਰਾ ਨੇ ਕੋਰਟ 'ਚ ਇਸ ਮਾਮਲੇ ਨੂੰ ਰੱਦ ਕਰਨ ਦੀ ਅਲੀਲ ਕੀਤੀ ਸੀ। ਕੁਝ ਸਮਾਂ ਪਹਿਲਾਂ ਹੀ ਅਮ੍ਰਿਤਾ ਦੇ ਮਾਮਾ ਜੀ ਦਾ ਦਿਹਾਂਤ ਹੋ ਗਿਆ ਸੀ। ਹਾਲ ਹੀ 'ਚ ਅੰਮ੍ਰਿਤਾ ਤੇ ਸਾਰਾ ਅਲੀ ਖਾਨ ਨੇ ਪੁਲਸ ਕੋਲ ਇਕ ਲਿਖਤੀ ਸ਼ਿਕਾਇਤ ਦਰਜ ਕੀਤੀ ਸੀ।
Punjabi Bollywood Tadka
ਅੰਮ੍ਰਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਾਪਰਟੀ 'ਤੇ ਭੂ-ਮਾਫੀਆ ਦੀ ਨਜ਼ਰ ਸੀ ਅਤੇ ਉਹ ਉਸ 'ਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਸਨ। ਜਿਸ ਦੇ ਚਲਦੇ ਅਮ੍ਰਿਤਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ।


Tags: Amrita SinghSara Ali KhanDehradun PropertyTahira

About The Author

manju bala

manju bala is content editor at Punjab Kesari