ਮੁੰਬਈ(ਬਿਊਰੋ)— ਚਾਹੇ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਵੱਖਰੇ ਹੋ ਚੁੱਕੇ ਹਨ ਪਰ ਇਕ ਵੇਲੀ ਸੀ ਜਦੋਂ ਸੈਫ ਪੂਰੀ ਤਰ੍ਹਾਂ ਅੰਮ੍ਰਿਤਾ ਦੇ ਦੀਵਾਨੇ ਸਨ। ਗੱਲ ਇਨ੍ਹਾਂ ਦੇ ਅਫੇਇਰ ਦੀ ਕਰੀਏ ਤਾਂ ਉਹ ਵੀ ਬਹੁਤ ਹੀ ਦਿਲਚਸਪ ਹੈ। ਸਿਮੀ ਗਰੇਵਾਲ ਦੇ ਚੈਟ ਸ਼ੋਅ ਵਿਚ ਸੈਫ ਅਤੇ ਅੰਮ੍ਰਿਤਾ ਨੇ ਆਪਣੀ ਫਰਸਟ ਡੇਟ ਬਾਰੇ 'ਚ ਕਈ ਗੱਲਾਂ ਦੱਸੀਆਂ ਸਨ। ਸੈਫ ਦੇ ਬਾਰੇ 'ਚ ਗੱਲ ਕਰਦੇ ਹੋਏ ਅੰਮ੍ਰਿਤਾ ਨੇ ਕਈ ਖੁਲਾਸੇ ਕੀਤੇ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਸਨੀ ਦਿਓਲ ਦੇ ਕਾਰਨ ਉਹ ਸੈਫ ਨੂੰ ਇਗਨੋਰ ਕਰਦੀ ਸੀ। ਹਾਲਾਂਕਿ, ਬਾਅਦ 'ਚ ਉਹ ਸੈਫ ਦੇ ਪਿਆਰ 'ਚ ਪੈ ਗਈ ਸੀ।
ਇਸ ਤਰ੍ਹਾਂ ਹੋਈ ਪਹਿਲੀ ਮੁਲਾਕਾਤ...
ਚੈਟ ਸ਼ੋਅ 'ਚ ਅੰਮ੍ਰਿਤਾ ਨੇ ਦੱਸਿਆ ਸੀ, ਦੋਵਾਂ ਦੀ ਪਹਿਲੀ ਮੁਲਾਕਾਤ ਫਿਲਮ 'ਯੇ ਦਿੱਲਗੀ' ਦੇ ਸੈੱਟ 'ਤੇ ਹੋਈ ਸੀ। ਦੋਵੇਂ ਇਕ ਫੋਟੋਸ਼ੂਟ ਦੇ ਸਿਲਸਿਲੇ 'ਚ ਮਿਲੇ ਸਨ। ਸੈਫ ਨਾਲ ਕਾਜੋਲ ਅਤੇ ਹੋਰ ਸਟਾਰ ਵੀ ਸਨ। ਇੱਥੇ ਉਨ੍ਹਾਂ ਨੇ ਸੈਫ ਨੂੰ ਪਹਿਲੀ ਵਾਰ ਦੇਖਿਆ ਸੀ ਪਰ ਉਨ੍ਹਾਂ ਨਾਲ ਅਭਿਨੇਤਾ ਸਨੀ ਦਿਓਲ ਵੀ ਸਨ। ਹਾਲਾਂਕਿ, ਬਾਅਦ 'ਚ ਉਨ੍ਹਾਂ ਦੀ ਮੁਲਾਕਾਤ ਹੋਈ। ਸੈਫ ਨੇ ਉਨ੍ਹਾਂ ਨੂੰ ਡਿਨਰ ਲਈ ਪ੍ਰਪੋਜ਼ ਕੀਤਾ ਸੀ।
ਚੈਟ ਸ਼ੋਅ ਵਿਚ ਸੈਫ ਨੇ ਦੱਸਿਆ ਸੀ, ਜਦੋਂ ਮੈਂ ਅੰਮ੍ਰਿਤਾ ਦੇ ਘਰ ਪਹੁੰਚਿਆਂ ਤਾਂ ਉਸ ਵੇਲੇ ਉਹ ਆਪਣਾ ਮੇਕਅੱਪ ਉਤਾਰ ਰਹੀ ਸੀ। ਉਨ੍ਹਾਂ ਨੂੰ ਬਿਨਾਂ ਮੇਕਅੱਪ ਦੇ ਦੇਖ ਕੇ ਮੈਂ ਹੈਰਾਨ ਰਹਿ ਗਿਆ। ਸੈਫ ਮੁਤਾਬਕ ਅੰਮ੍ਰਿਤਾ ਨੇ ਫਰਸਟ ਡੇਟ 'ਚ ਹੀ ਉਨ੍ਹਾਂ ਨੂੰ ਕਿੱਸ ਕੀਤਾ ਸੀ।
ਘਰ ਵਾਲਿਆਂ ਤੋਂ ਲੁਕ ਕੇ ਕੀਤੀ ਸੀ ਸੀਕਰੇਟ ਵੈਡਿੰਗ
3 ਮਹੀਨੇ ਦੀ ਡੇਟ ਤੋਂ ਬਾਅਦ ਸੈਫ ਅਤੇ ਅੰਮ੍ਰਿਤਾ ਨੇ ਸਾਲ 1991 'ਚ ਚੋਰੀ-ਚੋਰੀ ਸੀਕਰੇਟ ਵੈਡਿੰਗ ਕਰ ਲਈ, ਕਿਉਂਕਿ ਦੋਵੇਂ ਹੀ ਆਪਣੇ ਘਰਵਾਲਿਆਂ ਦੇ ਰਿਐਕਸ਼ਨ ਤੋਂ ਡਰ ਰਹੇ ਸਨ। ਇਹੀ ਵਜ੍ਹਾ ਸੀ ਸੈਫ ਅਤੇ ਅੰਮ੍ਰਿਤਾ ਵਿਚਕਾਰ ਉਮਰ ਦਾ ਫਾਂਸਲਾ ਸੀ। ਅੰਮ੍ਰਿਤਾ ਸੈਫ ਕੋਲੋ ਕਰੀਬ 12 ਸਾਲ ਵੱਡੀ ਸੀ। ਦੋਨਾਂ ਮੁਤਾਬਕ ਉਨ੍ਹਾਂ ਨੇ ਵਿਆਹ ਦੇ 2 ਦਿਨ ਪਹਿਲਾਂ ਹੀ ਇਹ ਡਿਸਾਇਡ ਕੀਤਾ ਸੀ ਕਿ ਹੁਣ ਉਨ੍ਹਾਂ ਨੂੰ ਜ਼ਿੰਦਗੀ ਭਰ ਨਾਲ ਰਹਿਣਾ ਹੈ।